ਸਾਲ 2024-25 ਲਈ ਪ੍ਰੈਸ (ਪੀਲੇ) ਸਨਾਖ਼ਤੀ ਕਾਰਡ ਰੀਨਿਊ ਕਰਨ ਸਬੰਧੀ

ਮੋਗਾ, 4 ਮਾਰਚ:-ਮੁੱਖ ਦਫ਼ਤਰ ਦੇ ਪੱਤਰ ਨੰਬਰ ਆਈ-786211-2024 ਮਿਤੀ 20 ਫਰਵਰੀ ਦੀਆਂ ਹਦਾਇਤਾਂ ਅਨੁਸਾਰ ਆਪ ਦੇ ਪ੍ਰੈਸ (ਪੀਲੇ) ਸਨਾਖ਼ਤੀ ਕਾਰਡ ਰੀਨਿਊ ਕੀਤੇ ਜਾਣੇ ਹਨ।
ਇਸ ਲਈ ਨਿਰਧਾਰਤ ਪ੍ਰੋਫਾਰਮੇ ਵਿਚ ਤੁਸੀਂ ਆਪਣੀ ਅਰਜੀ ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ, ਕਮਰਾ ਨੰਬਰ 405, ਚੌਥੀ ਮੰਜਿਲ, ਜ਼ਿਲ੍ਹਾ ਪ੍ਰੰਬਧਕੀ ਕੰਪਲੈਕਸ, ਮੋਗਾ ਵਿਖੇ ਮਿਤੀ 11 ਮਾਰਚ 2024 ਤੋਂ ਪਹਿਲਾਂ ਪਹਿਲਾਂ ਦਸਤੀ ਕਿਸੇ ਵੀ ਕੰਮਕਾਜੀ ਦਿਨ ਦਫ਼ਤਰੀ ਸਮੇਂ ਅਨੁਸਾਰ ਜਮਾ ਕਰਵਾ ਸਕਦੇ ਹੋ।ਈਮੇਲ ਤੇ ਪ੍ਰਾਪਤ ਅਰਜੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ।
ਇਸ ਲਈ ਜ਼ਿਲ੍ਹਾ ਹੈਡ ਕੁਆਰਟਰ, ਤਹਿਸੀਲ ਹੈਡ ਕੁਆਰਟਰ, ਬਲਾਕ ਜਾਂ ਸਬਤਹਿਸੀਲ ਹੈਡਕੁਆਰਟਰ ਸਟੇਸ਼ਨਾਂ ਤੇ ਤਾਇਨਾਤ ਪੱਤਰਕਾਰ ਹੀ ਅਪਲਾਈ ਕਰ ਸਕਦੇ। ਇਸ ਲਈ ਤੁਹਾਡੀ ਤਾਇਨਾਤੀ ਦਾ ਸਥਾਨ ਤੁਹਾਡੀ ਅਰਜੀ ਅਤੇ ਅਥਾਰਟੀ ਲੈਟਰ ਵਿਚ ਸੱਪ਼ਸਟਤਾ ਨਾਲ ਦਰਸਾਇਆ ਗਿਆ ਹੋਵੇ। ਇਸ ਲਈ ਅਖ਼ਬਾਰ ਡੀਏਵੀਪੀ (ਬੀਓਸੀ) ਤੋਂ (ਪੰਜਾਬ ਚੰਡੀਗੜ੍ਹ ਸੂਚੀ ਵਿਚ) ਪ੍ਰਵਾਨਿਤ ਹੋਵੇ, ਵੇਬਸਾਇਟ ਜਾਂ ਵੈਬ ਚੈਨਲ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਚੰਡੀਗੜ੍ਹ ਤੋਂ ਇਪੈਨਲਡ ਹੋਵੇ ਤੇ ਸੈਟੇਲਾਈਟ ਚੈਨਲ ਇਨਫਾਰਮੇਸ਼ਨ ਐਂਡ ਬਰਾਡ ਕਾਸਟਿੰਗ ਮੰਤਰਾਲਾ ਭਾਰਤ ਸਰਕਾਰ ਤੋਂ ਪ੍ਰਵਾਨਿਤ ਹੋਵੇ ਅਤੇ ਪੰਜਾਬ ਵਿਚ ਪ੍ਰਮੁਖਤਾ ਨਾਲ ਪ੍ਰਸਾਰਿਤ ਹੁੰਦਾ ਹੋਵੇ।ਅਖ਼ਬਾਰ ਦੇ ਕੇਸ ਵਿਚ ਜ਼ਿਲ੍ਹੇ ਵਿਚ ਅਖਬਾਰ ਦੀ ਸਰਕੁਲੇਸ਼ਨ ਹੋਣੀ ਲਾਜਮੀ ਹੈ।
ਬਿਨ੍ਹਾਂ ਲੋੜੀਂਦੇ ਦਸਤਾਵੇਜਾਂ ਅਤੇ ਮੀਡੀਆ ਅਦਾਰੇ ਦੀ ਵੈਲਿਡ ਅਥਾਰਟੀ ਤੋਂ ਬਿਨ੍ਹਾ ਅਰਜੀਆਂ ਪ੍ਰਾਪਤ ਨਹੀਂ ਕੀਤੀਆਂ ਜਾਣਗੀਆਂ। ਨਿਯਮਾਂ ਅਤੇ ਸ਼ਰਤਾਂ ਨੂੰ ਪੂਰੀਆਂ ਨਾ ਕਰਦੀਆਂ ਅਰਜੀਆਂ ਬਿਨ੍ਹਾਂ ਕਿਸੇ ਸੂਚਨਾ ਦੇ ਰੱਦ ਕਰ ਦਿੱਤੀਆਂ ਜਾਣਗੀਆਂ। ਨਿਰਧਾਰਤ ਮਿਤੀ ਤੋਂ ਬਾਅਦ ਪ੍ਰਾਪਤ ਅਰਜੀਆਂ, ਅਧੂਰੀਆਂ ਅਰਜੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਕਾਰਡ ਸਾਲ ਵਿਚ ਸਿਰਫ ਇਕ ਵਾਰ ਬਣਨਗੇ ਅਤੇ ਇਸ ਲਈ ਸਮੇਂ ਸਿਰ ਅਪਲਾਈ ਕਰਕੇ ਕਾਰਡ ਬਣਾ ਲਿਆ ਜਾਵੇ।
ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈਣ ਵਾਲੇ ਜਾਂ ਸਿਆਸੀ ਪਾਰਟੀ ਨਾਲ ਸਬੰਧਤ ਪੱਤਰਕਾਰ ਦਾ ਕਾਰਡ ਨਹੀਂ ਬਣਾਇਆ ਜਾਵੇਗਾ। ਜੇਕਰ ਕਿਸੇ ਨੇ ਗਲਤ ਤੱਥ ਪੇਸ਼ ਕਰਕੇ ਆਪਣਾ ਕਾਰਡ ਬਣਵਾਇਆ ਤਾਂ ਇਸ ਤੇ ਹੋਏ ਖਰਚੇ ਦੀ ਭਰਪਾਈ ਸਬੰਧਤ ਤੋਂ ਕਰਵਾਈ ਜਾਵੇਗੀ। ਅਰਜੀ ਦੇ ਨਾਲ ਪੁਲਿਸ ਸਾਂਝ ਕੇਂਦਰ ਤੋਂ ਆਪਣੀ ਵੇਰੀਫਿਕੇਸ਼ਨ ਕਰਵਾ ਕੇ ਅਸਲ ਕਾਪੀ ਨਾਲ ਜਰੂਰ ਲਗਾਈ ਜਾਵੇ।




