ਸ਼ਹੀਦ ਬਾਬਾ ਜੀਵਨ ਸਿੰਘ ਜੀ ਚੇਤਨਾ ਮਾਰਚ ਕਮੇਟੀ ਦੁਨੇਕੇ ਵੱਲੋਂ ਕੀਤਾ ਚਿੱਤਰਕਾਰ ਨੂੰ ਸਨਮਾਨਿਤ

ਮੋਗਾ(ਚਰਨਜੀਤ ਸਿੰਘ):-ਦਿਨੋ ਦਿਨ ਅੱਖਾਂ ਤੋਂ ਉਜਲ ਕੀਤੇ ਜਾ ਰਹੇ ਸਿੱਖ ਇਤਿਹਾਸ ਨੂੰ ਸੁਰਜੀਤ ਰੱਖਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ ਸਮੇਂ ਤੇ ਕੀਤੇ ਜਾ ਰਹੇ ਯਤਨਾਂ ਦੇ ਤਹਿਤ ਮੋਗਾ ਜ਼ਿਲ੍ੇ ਦੇ ਵਾਰਡ ਨੰਬਰ 44 ਅਤੇ 49 ਦਨੇਕੇ ਵਿੱਚ ਕੰਮ ਕਰ ਰਹੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਚੇਤਨਾ ਮਾਰਚ ਕਮੇਟੀ ਹਰ ਸਾਲ ਵਾਂਗ ਕੌਮ ਦੀ ਚੜ੍ਹਦੀ ਕਲਾ ਲਈ ਸ਼ਹੀਦ ਹੋਏ ਸ਼ਹੀਦਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਇਲਾਕਾ ਦੁਨੇ ਕੇ ਮੋਗਾ ਦੇ ਸਕੂਲਾਂ ਅਤੇ ਹੋਰ ਕਈ ਸਕੂਲਾਂ ਦੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਦੇ ਹਰ ਸਾਲ ਉਪਰਾਲੇ ਕੀਤੇ ਜਾਂਦੇ ਹਨ ਜਿਸ ਦੇ ਤਹਿਤ ਸਿੱਖ ਇਤਿਹਾਸ ਦਾ ਸਿਲੇਬਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਫਤਿਹਸਰ ਸਾਹਿਬ ਦੇ ਆਦੇਸ਼ਾਂ ਅਨੁਸਾਰ 20 ਦਿਨ ਪਹਿਲਾਂ ਸਕੂਲੀ ਬੱਚਿਆਂ ਨੂੰ ਵੰਡ ਦਿੱਤਾ ਜਾਂਦਾ ਹੈ। ਅਤੇ ਫਿਰ ਸ਼ਹੀਦੀ ਪੁਰਬ ਦੇ ਨੇੜੇ ਉਨਾਂ ਬੱਚਿਆਂ ਦਾ ਇਮਤਿਹਾਨ ਗੁਰਦੁਆਰਾ ਸ੍ਰੀ ਫਤਿਹਸਰ ਸਾਹਿਬ ਦੁਨੇਕੇ ਮੋਗਾ ਵਿਖੇ ਲਿਆ ਜਾਂਦਾ ਹੈ। ਉਪਰੰਤ ਚਮਕੌਰ ਗੜੀ ਦੇ ਅਮਰ ਸ਼ਹੀਦ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਬਾਬਾ ਜੀਵਨ ਸਿੰਘ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਮੁੱਖ ਰੱਖਦਿਆਂ ਮਿਤੀ 22 ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪ੍ਰਾਰੰਭਤਾ ਅਤੇ ਮਿਤੀ 24-12-23 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਮਤਿਹਾਨ ਵਿੱਚ ਅਵਲ ਰਹੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਪਹਿਲੇ ਦੂਜੇ ਅਤੇ ਤੀਜੇ ਦਰਜੇ ਤੇ ਬੱਚਿਆਂ ਨੂੰ ਉਹਨਾਂ ਦੇ ਕਲਾਸਾਂ ਦੇ ਹਿਸਾਬ ਨਾਲ ਰੇਂਜਰ ਸਾਈਕਲ ਸਮਾਰਟ ਘੜੀਆਂ ਅਤੇ ਸਕੂਲੀ ਬੈਗ ਰਾਹੀਂ ਪੁਰਸਕਾਰ ਦਿੱਤੇ ਗਏ ਇਸੇ ਸਮੇਂ ਵਾਰਡ ਨੰਬਰ 44 ਦੁਨੇਕੇ ਮੋਗਾ ਦੇ ਰਹਿਣ ਵਾਲੇ ਭਾਈ ਗੁਰਦਿੱਤ ਸਿੰਘ ਸਪੁੱਤਰ ਭਾਈ ਪਰਮਜੀਤ ਸਿੰਘ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਹੱਥ ਨਾਲ ਤਿਆਰ ਕੀਤੇ ਚਿੱਤਰ ਨੂੰ ਦਿਖਾ ਕੇ ਆਪਣੀ ਕਮਾਲ ਦੀ ਕਲਾ ਦਾ ਪ੍ਰਦਸ਼ਨ ਕੀਤਾ ਗਿਆ ਚਿੱਤਰ ਦੀ ਖੂਬਸੂਰਤੀ ਦੇਖਦੇ ਹੀ ਬਣਦੀ ਸੀ ਭਾਈ ਗੁਰਦਿੱਤ ਸਿੰਘ ਇਸ ਮੋਹਰਤ ਵਿੱਚ ਆਪਣੀ ਕਲਾ ਨੂੰ ਪੰਜਾਬ ਵਿੱਚੋਂ ਦੂਸਰੇ ਨੰਬਰ ਤੇ ਰਹਿ ਕੇ ਚਾਰ ਚੰਨ ਲਗਾ ਚੁੱਕੇ ਹਨ ਇਸ ਮੌਕੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਚੇਤਨਾ ਮਾਰਚ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਬਾਬਾ ਕਰਮਜੀਤ ਸਿੰਘ ਜੀ ਦੇ ਸਹਿਯੋਗ ਨਾਲ ਭਾਈ ਗੁਰਦਿੱਤ ਸਿੰਘ ਜੀ ਨੂੰ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ ਅਤੇ ਕੁਝ ਮਾਲੀ ਸਹਾਇਤਾ ਵੀ ਇਨਾਮ ਵਜੋਂ ਦਿੱਤੀ ਗਈ ਇਸ ਸਮੇਂ ਬੋਲਦੇ ਹੋਏ ਬਾਬਾ ਕਰਮਜੀਤ ਸਿੰਘ ਜੀ ਨੇ ਭਾਈ ਗੁਰਦਿੱਤ ਸਿੰਘ ਜੀ ਨੂੰ ਸ਼ਾਬਾਸ਼ ਦਿੱਤੀ ਅਤੇ ਉਹਨਾਂ ਨੂੰ ਇਸ ਕਲਾ ਵਿੱਚ ਵੱਧ ਚੜ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਸਮੇਂ ਬਾਬਾ ਕਰਮਜੀਤ ਸਿੰਘ ਜੀ ਤੋਂ ਇਲਾਵਾ ਕੈਪਟਨ ਬਿਕਰ ਸਿੰਘ ਸਰਦਾਰ ਹਾਕਮ ਸਿੰਘ ਸਰਦਾਰ ਬਲਜੀਤ ਸਿੰਘ ਘਾਰੂ ਸਰਦਾਰ ਇਕਬਾਲ ਸਿੰਘ ਸਰਦਾਰ ਵੀਰਭਾਨ ਸਿੰਘ ਸਰਦਾਰ ਤਰਸੇਮ ਸਿੰਘ ਸਰਦਾਰ ਜਗਸੀਰ ਸਿੰਘ ਸਰਦਾਰ ਹਰਚੰਦ ਸਿੰਘ ਘਾਰੂ ਸਰਦਾਰ ਚਰਨਜੀਤ ਸਿੰਘ ਘਾਰੂ ਐਮ ਸੀ ਸਰਦਾਰ ਸੁਰਜੀਤ ਸਿੰਘ ਘਾਰੂ ਤੋਂ ਇਲਾਵਾ ਹੋਰ ਸੰਗਤਾਂ ਹਾਜ਼ਰ ਸਨ।




