Mogaਅਨੋਖੇ ਅਜੂਬੇਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਧਰਮਮਨੋਰੰਜਨਮੂਵੀ ਰੀਵਿਊਰਾਜਨੀਤੀ
ਲੀਡ ਬੈਂਕ ਵੱਲੋਂ ਵਿੱਤੀ ਸਾਖਰਤਾ ਕੈਂਪ ਦਾ ਆਯੋਜਨ

ਮੋਗਾ, 17 ਸਤੰਬਰ ( Charanjit Singh ) ਦਿਹਾਤੀ ਲੋਕਾਂ ਨੂੰ ਬੈਂਕਾਂ ਦੀ ਕਾਰਜ ਪ੍ਰਣਾਲੀ ਬਾਰੇ ਜਾਣੂੰ ਕਰਵਾਉਣ ਅਤੇ ਵਿੱਤੀ ਸਾਖਰਤਾ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਲੀਡ ਬੈਂਕ ਵੱਲੋਂ ਪਿੰਡ ਡਾਲਾ ਵਿਖੇ ਵਿੱਤੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਅਤੇ ਹੋਰ ਲੋਕਾਂ ਨੇ ਭਾਗ ਲਿਆ। ਇਸ ਕੈਂਪ ਵਿੱਚ ਨਾਬਾਰਡ ਦੀਆਂ ਸਕੀਮਾਂ, ਭਾਰਤ ਸਰਕਾਰ ਦੀਆਂ ਸਕੀਮਾਂ, ਸੂਬਾ ਸਰਕਾਰ ਦੀਆਂ ਸਕੀਮਾਂ ਤੋਂ ਇਲਾਵਾ ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਅਟਲ ਪੈਂਨਸ਼ਨ ਯੋਜਨਾ ਅਤੇ ਹੋਰ ਸਪਾਂਸਰ ਸਕੀਮਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ ਗਿਆ।
ਕੈਂਪ ਦੌਰਾਨ ਲੀਡ ਬੈਂਕ ਦੇ ਮੈਨੇਜਰ ਬਜਰੰਗੀ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਪਰੋਕਤ ਸਕੀਮਾਂ ਦਾ ਲਾਭ ਲੈਣ ਲਈ ਆਪਣੀਆਂ ਨੇੜਲੀਆਂ ਬੈਂਕਾਂ ਨਾਲ ਸੰਪਰਕ ਕਰਨ, ਉਨ੍ਹਾਂ ਨੂੰ ਬੈਂਕਾਂ ਵੱਲੋਂ ਹਰ ਤਰ੍ਹਾਂ ਸਹਿਯੋਗ ਮੁਹੱਈਆ ਕਰਵਾਇਆ ਜਾਵੇਗਾ। ਇਸ ਕੈਂਪ ਵਿੱਚ ਪਿੰਡ ਡਾਲਾ ਦੀਆਂ ਬੈਂਕ ਆਫ਼ ਇੰਡੀਆ, ਸਹਿਕਾਰੀ ਬੈਂਕ ਅਤੇ ਪੰਜਾਬ ਗ੍ਰਾਮੀਣ ਬੈਂਕ ਵੱਲੋਂ ਵੀ ਪੂਰਨ ਸਹਿਯੋਗ ਦਿੱਤਾ ਗਿਆ।




