ਪੀ ਐਮ ਸ੍ਰੀ ਜਵਾਹਰ ਨਵੋਦਿਆ ਵਿਦਿਆਲਿਆ ਲੋਹਾਰਾ ਮੋਗਾ ਵਿਖੇ ਮੈਡੀਕਲ ਕੈਂਪ ਲਗਾਇਆ ਗਿਆ।

ਬਧਨੀਂ ਕਲਾਂ 23 ਨਵੰਬਰ (Charanjit Singh) ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਮੋਗਾ ਵਿਖੇ ਬੱਚਿਆਂ ਦੀ ਸੰਪੂਰਨ ਸਿਹਤ ਜਾਂਚ ਵਾਸਤੇ ਸੈਂਪਲ ਲਏ ਗਏ । ਇਹ ਉਹ ਬੱਚੇ ਸਨ ਜਿਨਾਂ ਨੂੰ ਹੈਲਥ ਚੈੱਕ ਅਪ ਕੈਂਪ ਵਿੱਚ ਅੱਗੇ ਪੂਰੀ ਸਿਹਤ ਜਾਂਚ ਵਾਸਤੇ ਚੁਣਿਆ ਗਿਆ ਸੀ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹਨਾਂ ਬੱਚਿਆਂ ਨੂੰ ਕੋਈ ਦਿੱਕਤ ਤਾਂ ਨਹੀਂ ਜਾਂ ਅੱਗੇ ਇਲਾਜ ਦੀ ਜਰੂਰਤ ਹੈ ਜਾਂ ਨਹੀਂ ਇਹ ਸਿਹਤ ਜਾਂਚ ਪੀ ਐਮ ਸ੍ਰੀ ਫੰਡ ਦੁਆਰਾ ਕੀਤੀ ਗਈ। ਇਹ ਸਿਹਤ ਜਾਂਚ ਸ਼੍ਰੀ ਰਕੇਸ਼ ਕੁਮਾਰ ਮੀਨਾ ਪ੍ਰਿੰਸੀਪਲ , ਸ੍ਰੀ ਨੰਦ ਲਾਲ ਵਾਈਸ ਪ੍ਰਿੰਸੀਪਲ ਅਤੇ ਸ੍ਰੀ ਬੀ ਐਲ ਮਹਿਰਾ ਆਫਿਸ ਸੁਪਰਡੈਂਟ ਦੀ ਅਗਵਾਈ ਵਿੱਚ ਕਰਵਾਈ ਗਈ। ਇਸ ਕੈਂਪ ਨੂੰ ਮੁਕੰਮਲ ਕਰਾਉਣ ਦੀ ਜਿੰਮੇਵਾਰੀ ਹਰਪ੍ਰੀਤ ਕੌਰ ਸਟਾਫ ਨਰਸ ਨੇ ਬਾਖੂਬੀ ਨਿਭਾਈ ਅਤੇ ਸ਼੍ਰੀਮਤੀ ਕਲਪਨਾ ਸੁਨਿਆਰ , ਸ੍ਰੀ ਰਵੀ ਕੁਮਾਰ , ਸ੍ਰੀ ਹਿਮਾਂਸ਼ੂ ਸ਼੍ਰੀਵਾਸਤਵ , ਕਵਿਤਾ ਕੁਮਾਰੀ ਮੈਟਰਨ ਸ਼ਰਨਜੀਤ ਕੌਰ ਐਮ ਟੀ ਐਸ ਸੰਦੀਪ ਕੁਮਾਰ ਨੇ ਇਸ ਕੰਮ ਨੂੰ ਸੰਪੂਰਨ ਕਰਨ ਵਿੱਚ ਆਪਣਾ ਭਰਭੂਰ ਯੋਗਦਾਨ ਦਿੱਤਾ ।




