ਜ਼ਿਲ੍ਹਾ ਬਾਲ ਸੁਰੱਖਿਆ ਯੁਨਿਟ ਵੱਲੋਂ ”ਸਵੱਛਤਾ ਹੀ ਸੇਵਾ” ਮੁਹਿੰਮ ਤਹਿਤ ਸਫ਼ਾਈ ਪ੍ਰੋਗਰਾਮ ਆਯੋਜਿਤ
ਸਰਕਾਰੀ ਪ੍ਰਾਇਮਰੀ ਸਕੂਲ ਗੋਧੇਵਾਲਾ ਤੇ ਇਸਦੇ ਨਾਲ ਲੱਗਦੀ ਖਾਲ੍ਹੀ ਜਗ੍ਹਾ ਦੀ ਸਫ਼ਾਈ ਕਰਵਾਈ

ਮੋਗਾ, 4 ਅਕਤੂਬਰ:
ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ”ਸਵੱਛਤਾ ਹੀ ਸੇਵਾ” ਮੁਹਿੰਤ ਅਧੀਨ ਗਾਂਧੀ ਜਯੰਤੀ ਦੇ ਮੌਕੇ ‘ਤੇ ਸਰਕਾਰੀ ਪ੍ਰਾਇਮਰੀ ਸਕੂਲ ਗੋਧੇਵਾਲਾ, ਜ਼ਿਲ੍ਹਾ ਮੋਗਾ ਵਿਖੇ ਅਤੇ ਇਸਦੇ ਨਾਲ ਲੱਗਦੇ ਖਾਲੀ ਸਥਾਨ ਉੱਪਰ ਸਫ਼ਾਈ ਅਭਿਆਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਕੂਲ ਦੇ ਨਾਲ ਖਾਲੀ ਜਗ੍ਹਾ ਜੋ ਕਿ ਘਾਹ-ਬੂਟੀ ਅਤੇ ਗੰਦਗੀ ਨਾਲ ਭਰੀ ਹੋਈ ਸੀ, ਇਸ ਜਗ੍ਹਾ ਤੇ ਸੱਪ ਅਤੇ ਹੋਰ ਕੀੜੇ-ਮਕੌੜੇ ਆਦਿ ਨਿਕਲਣ ਦਾ ਡਰ ਰਹਿੰਦਾ ਸੀ, ਬਾਰੇ ਜਦੋਂ ਯੁਨਿਟ ਦੇ ਧਿਆਨ ਵਿੱਚ ਲਿਆਂਦਾ ਗਿਆ ਉਨ੍ਹਾਂ ਤੁਰੰਤ ਇਸ ਜਗ੍ਹਾ ਉੱਪਰ ਸਫ਼ਾਈ ਕਰਵਾਈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੋਗਾ ਪਰਮਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੁਨਿਟ ਵੱਲੋਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਹੀ ਸਫ਼ਾਈ ਲਈ ਇਸ ਸਥਾਨ ਦੀ ਚੋਣ ਕੀਤੀ ਗਈ। ਇਸ ਸਥਾਨ ਦੀ ਸਾਫ਼-ਸਫ਼ਾਈ ਲਈ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ ਨਾਲ ਰਾਬਤਾ ਕਾਇਮ ਕੀਤਾ ਅਤੇ ਉਹਨਾਂ ਵੱਲੋਂ ਸਫ਼ਾਈ ਅਭਿਆਨ ਦੇ ਮੌਕੇ ਤੇ ਆਪਣੀ ਟੀਮ ਸਮੇਤ ਪਹੁੰਚ ਕੇ ਪੂਰਨ ਸਹਿਯੋਗ ਦਿੱਤਾ।
ਇਸ ਮੌਕੇ ਸਕੂਲ ਦੇ ਸਟਾਫ ਵੱਲੋਂ ਆਪਣੇ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਸਮੂਹ ਹਾਜ਼ਰੀਨ ਨੂੰ ਦੱਸਿਆ ਗਿਆ ਕਿ ਸਕੂਲ ਅਤੇ ਇਸਦੇ ਨਾਲ ਲੱਗਦੇ ਖਾਲੀ ਸਥਾਨ ਦੀ ਚੰਗੇ ਤਰੀਕੇ ਨਾਲ ਸਾਫ਼ ਸਫ਼ਾਈ ਹੋ ਜਾਣ ਕਾਰਣ ਬੱਚਿਆਂ ਨੂੰ ਕਾਫ਼ੀ ਸੁਵਿਧਾ ਹੋਵੇਗੀ। ਇਸ ਸਮੇਂ ਦੌਰਾਨ ਆਉਣ-ਜਾਣ ਵਾਲੇ ਰਾਹਗੀਰਾਂ ਵੱਲੋਂ ਹੀ ਪ੍ਰਸ਼ਾਸਨ ਦੇ ਇਸ ਕੰਮ ਦੀ ਪ੍ਰਸੰਸਾ ਕੀਤੀ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਮਾਜ ਸੇਵੀ ਜੱਸ ਢਿੱਲੋਂ, ਬਾਲ ਸੁਰੱਖਿਆ ਅਫ਼ਸਰ ਸੁਖਵੀਰ ਕੌਰ, ਮੁੱਖ ਅਧਿਆਪਕਾ ਮੈਡਮ ਗੌਮਤੀ ਅਤੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ।




