ਵਿਗਿਆਨ ਜਯੋਤੀ ਪ੍ਰੋਗਰਾਮ ਤਹਿਤ ਡੀਸੀ ਮੋਗਾ ਵੱਲੋਂ ਜਵਾਹਰ ਨਵੋਦਿਆ ਵਿਦਿਆਲਿਆ ਲੁਹਾਰਾ ਵਿਖੇ ਕਿਤਾਬਾਂ ਵੰਡੀਆ।

ਬਧਨੀ ਕਲਾਂ 9 ਅਗਸਤ 23 ( ਚਰਨਜੀਤ ਸਿੰਘ) ਜਵਾਹਰ ਨਵੋਦਿਆ ਵਿਦਿਆਲਾ, ਲੋਹਾਰਾ, ਮੋਗਾ,ਵਿਖੇ 9/08/203 ਨੂੰ ਸਕੂਲ ਦੇ ਮੈੱਸ ਵਿੱਚ ਵਿਗਿਆਨ ਜਯੋਤੀ ਪ੍ਰੋਗਰਾਮ ਤਹਿਤ ‘ਵਿਗਿਆਨ ਜਯੋਤੀ ਸਕਾਲਰਾਂ ਨੂੰ ਰੋਲ ਮਾਡਲ ਇੰਟੈ੍ਰੈਕਸ਼ਨ ਅਤੇ ਕਿਤਾਬਾਂ ਦੀ ਵੰਡ’ ਦਾ ਆਯੋਜਨ ਕੀਤਾ ਗਿਆ | ਪ੍ਰੋਗਰਾਮ ਵਿੱਚ ਮੋਗਾ ਜ਼ਿਲ੍ਹੇ ਦੇ ਵੀ. ਜੇ. ਵਿਦਵਾਨਾਂ (ਸਰਕਾਰੀ ਸਕੂਲ ਬੱਧਨੀ ਕਲਾਂ ਦੀਆਂ 32 ਲੜਕੀਆਂ ਸਮੇਤ) ਨੇ ਸ਼ਿਰਕਤ ਕੀਤੀ l ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ: ਕੁਲਵੰਤ ਸਿੰਘ ਰਹੇ l ਪ੍ਰੋਗਰਾਮ ਦਾ ਆਗਾਜ਼ ਡੀ. ਸੀ. ਸਾਹਿਬ ਦੇ ਹੱਥੋਂ ਦੀਪ ਜਲਾ ਕੇ ਕੀਤਾ ਗਿਆ l ਇਸ ਦੇ ਨਾਲ ਹੀ ਸਥਾਨਕ ਪ੍ਰਿੰਸੀਪਲ ਸ਼੍ਰੀ ਰਾਕੇਸ਼ ਕੁਮਾਰ ਮੀਨਾ, ਵਾਈਸ ਪ੍ਰਿੰਸੀਪਲ ਸ਼੍ਰੀ ਨੰਦ ਲਾਲ, ਸੀਨੀਅਰ ਅਧਿਆਪਕ ਸ਼੍ਰੀ ਰਵੀ ਕੁਮਾਰ ਅਤੇ ਦਫ਼ਤਰ ਸੁਪ੍ਰੀ. ਬੀ.ਐਲ. ਮਿਹਰਾ ਦੁਆਰਾ ਵੀ ਦੀਪ ਜਗਾਇਆ ਗਿਆ l ਸਮਾਗਮ ਦੀ ਸ਼ੁਰੂਆਤ ਵਿੱਚ ਸੰਗੀਤ ਅਧਿਆਪਕਾ ਸ਼੍ਰੀ ਮਤੀ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਸੁਆਗਤੀ ਗੀਤ ਪੇਸ਼ ਕੀਤਾ ਗਿਆ l
ਉਪਰੰਤ ਸ਼੍ਰੀ ਰਾਕੇਸ਼ ਕੁਮਾਰ ਮੀਨਾ, ਪ੍ਰਿੰਸੀਪਲ ਜਵਾਹਰ ਨਵੋਦਿਆ ਵਿਦਿਆਲਾ, ਮੋਗਾ ਨੇ ਆਪਣਾ ਸੁਆਗਤੀ ਭਾਸ਼ਣ ਦਿੱਤਾ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਸੰਖੇਪ ਵਿੱਚ ਚਾਨਣਾ ਪਾਇਆl ਫਿਰ ਸ਼੍ਰੀ ਮਤੀ ਚਿੰਟੂ ਦੇਵੀ ਪੀ.ਜੀ.ਟੀ. ਵਿਗਿਆਨ ਅਤੇ ਵਿਗਿਆਨ ਜਯੋਤੀ ਦੇ ਕੋਆਰਡੀਨੇਟਰ ਨੇ ਹਾਜ਼ਰੀਨ ਨੂੰ ਸੰਬੋਧਿਤ ਕੀਤਾ ਅਤੇ ਸਕੀਮ ਦੇ ਮੁੱਖ ਉਦੇਸ਼ਾਂ ਬਾਰੇ ਦਸਿਆ, ਵਿਦਿਆਰਥਣਾਂ ਨੂੰ STEM ਵਿੱਚ ਕੈਰੀਅਰ ਲਈ ਪ੍ਰੇਰਿਤ ਕਰਨਾ, ਵੱਖ ਵੱਖ ਵਿਗਿਆਨਕ ਕੈਰੀਅਰਾਂ ਬਾਰੇ ਜਾਣਕਾਰੀ ਦੇਣਾ ਵਿਦਿਆਰਥਣਾਂ ਨੂੰ ਉਹਨਾਂ ਦੇ ਕੈਰੀਅਰ ਵੱਲ ਨੂੰ ਪ੍ਰੇਰਿਤ ਕੀਤਾ ਗਿਆ l
ਮੁੱਖ ਮਹਿਮਾਨ ਡੀ. ਸੀ. ਮੋਗਾ ਵੱਲੋਂ ਵੀਜੇ ਸਕਾਲਰਾਂ ਨੂੰ ਕਿਤਾਬਾਂ ਵੰਡੀਆਂ ਗਈਆਂ ਅਤੇ ਫਿਰ ਪ੍ਰੇਰਨਾ ਦਾਇਕ ਭਾਸ਼ਣ ਦਿੱਤਾ ਗਿਆ l ਉਹਨਾਂ ਨੇ ਸਮੂਹ ਵਿਦਿਆਰਥੀਆਂ ਨੂੰ ਜੀਵਨ ਵਿੱਚ ਮਿਹਨਤ ਕਰਨ ਲਈ ਪ੍ਰੇਰਿਆ l
ਪ੍ਰੋਗਰਾਮ ਦੀ ਸਮਾਪਤੀ ਸ਼੍ਰੀ ਨੰਦ ਲਾਲ ਵੱਲੋਂ ਧੰਨਵਾਦ ਦੇ ਮਤੇ ਨਾਲ ਕੀਤੀ ਗਈ l







