ਪੰਜਾਬ ਦੇ ਬੱਸ ਅੱਡਿਆਂ ਤੇ ਸਥਿਤੀ ਸੁਨਸਾਨ ਵੇਖਣ ਨੂੰ ਮਿਲੀ
10 ਤੋ 2 ਵਜੇ ਤੱਕ ਪੂਰੀ ਤਰ੍ਹਾਂ ਜਾਮ ਕਰ ਦਿੱਤੇ ਬੱਸ ਅੱਡੇ

ਮੋਗਾ 9 ਸਤੰਬਰ ( ਰਾਜੂ , ਚਰਨਜੀਤ ਸਿੰਘ ) ਅੱਜ ਵੀਰਵਾਰ ਨੂੰ, ਪੰਜਾਬ ਦੇ ਬੱਸ ਅੱਡਿਆਂ ਤੇ ਸਥਿਤੀ ਸੁਨਸਾਨ ਵੇਖਣ ਨੂੰ ਮਿਲੀ ਜਦੋਂ ਪੀਆਰਟੀਸੀ ਅਤੇ ਪਨਬਸ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈਕੇ ਜੋਂ ਕਿ ਪੂਰੇ ਪੰਜਾਬ ਵਿੱਚ ਇਹਨਾਂ ਦੀ ਲੱਗਭਗ ਸੰਖਿਆ 7500 ਤੋਂ 8000 ਕੱਚੇ ਕਰਮਚਰੀ ਕੰਮ ਕਰਦੇ ਹਨ। ਕਰਮਚਾਰੀ ਖੁਦ ਨੂੰ ਪੱਕਾ ਕਰਵਾਉਣ ਦੀ ਮੰਗ ਨੂੰ ਲੈ ਕੇ ਹੜਤਾਲ ‘ਤੇ ਚੱਲ ਰਹੇ ਹਨ ਅਤੇ , 10 ਤੋ 2 ਵਜੇ ਪੂਰੀ ਤਰ੍ਹਾਂ ਜਾਮ ਕਰ ਦਿੱਤਾ ਬੱਸ ਅੱਡੇ ਵਿੱਚੋਂ ਨਾ ਤਾਂ ਕੋਈ ਬਸ ਬਾਹਰ ਜਾ ਸਕਦੀ ਸੀ ਅਤੇ ਨਾ ਹੀ ਕੋਈ ਵੀ ਬੱਸ ਅੱਡੇ ਅੰਦਰ ਨਾ ਹੀ ਆ ਸਕਦੀ ਸੀ . ਬੱਸਾਂ ਦੇ ਇਸ ਚੱਕਾ ਜਾਮ ਕਾਰਣ ਜਿੱਥੇ ਪੂਰੇ ਪੰਜਾਬ ਵਿਚ, ਉੱਥੇ ਯਾਤਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤਾਂ ਜੋ ਇਹ ਹੜਤਾਲ ਖਤਮ ਹੋ ਜਾਵੇ, ਬੱਸਾਂ ਸੜਕਾਂ ਤੇ ਆ ਜਾਣ, ਤਾਂ ਜੋਂ ਸਮੱਸਿਆਵਾਂ ਯਾਤਰੀਆਂ ਨੂੰ ਨਾ ਆਉਣ . ਇੱਥੇ ਪੰਜਾਬ ਰੋਡਵੇਜ਼ ਬੱਸ ਕੰਡਕਟਰ ਵਰਕਰਜ਼ ਯੂਨੀਅਨ ਦੇ ਕਨਵੀਨਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਪਨਬੱਸ ਅਤੇ ਪੀਆਰਟੀਸੀ ਬੱਸਾਂ ਦੇ ਕੱਚੇ ਕਰਮਚਾਰੀਆਂ ਵੱਲੋਂ ਖੁੱਦ ਨੂੰ ਪੱਕਾ ਕਰਵਾਉਣ ਲਈ ਇਹ ਹੜਤਾਲ ਅਣਮਿੱਥੇ ਸਮੇਂ ਲਈ ਕੀਤੀ ਹੈ .ਬਲਜਿੰਦਰ ਸਿੰਘ ਨੇ ਦੱਸਿਆ ਕਿ , ਉਨ੍ਹਾਂ ਦੀਆਂ ਜਥੇਬਦੀਆਂ ਦੀ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਦਫ਼ਤਰ ਇਹ ਮੀਟਿੰਗ ਬੇਸਿੱਟਾ ਰਹੀ ਜਿਸ ਕਾਰਨ ਅੱਜ ਚਾਰ ਘੰਟੇ ਲਈ ਪੰਜਾਬ ਦੇ ਸਾਰੇ ਬੱਸ ਅੱਡੇ ਸੀਲ ਕਰ ਦਿੱਤੇ ਗਏ ਹਨ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਤਦ ਤੱਕ ਸੰਘਰਸ਼ ਜਾਰੀ ਰਹੇਗਾ




