ਤਾਜਾ ਖਬਰਾਂਤਾਜ਼ਾ ਖਬਰਾਂਰਾਜ
ਸੰਤੁਲਨ ਵਿਗੜਨ ਕਾਰਨ ਮੋਟਰਸਾਇਕਲ ਸਵਾਰ ਦੋਨੋ ਭੈਣਾਂ ਤੇ ਭਰਾ ਹੋਏ ਗੰਭੀਰ ਜ਼ਖਮੀ

ਜੈਤੋ 26 ਦਸੰਬਰ ( ਤੀਰਥ ਸਿੰਘ ) ਚੜੵਦੀ ਕਲਾ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਐਂਮਰਜੈਂਸੀ ਫੋਨ ਨੰਬਰ ਉੱਤੇ ਕਿਸੇ ਰਾਹਗੀਰ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਬਾਜਾਖਾਨਾ ਰੋਡ ਨੇੜੇ ਬਰਾੜ ਪੈਲਿਸ ਕੋਲ ਇੱਕ ਤੇਜ਼ ਰਫ਼ਤਾਰ ਇੱਕ ਮੋਟਰਸਾਇਕਲ ਸਵਾਰ ਤਿੰਨੇ ਸਵਾਰ ਭੈਣ ਭਰਾ ਆਪਣਾ ਸੰਤੁਲਨ ਖੋਹ ਬੈਠੇ ਤੇ ਮੋਟਰਸਾਇਕਲ ਸਵਾਰਾਂ ਮੋਟਰਸਾਇਕਲ ਸਿੱਧਾ ਬਿਜਲੀ ਵਾਲੇ ਖੰਬੇ ਤੇ ਵੱਜਾ ਤੇ ਗੰਭੀਰ ਜ਼ਖਮੀ ਹੋ ਗਏ ਤੇ ਮੋਟਰਸਾਇਕਲ ਸਿੱਧਾ ਗੰਦੇ ਗਾਰੇ ਵਿੱਚ ਡਿੱਗ ਪਿਆ ਸੂਚਨਾ ਮਿਲਦਿਆਂ ਹੀ ਚੜੵਦੀ ਕਲਾ ਸੇਵਾ ਸੁਸਾਇਟੀ ਗੰਗਸਰ ਜੈਤੋ ਦੇ ਪੑਧਾਨ ਮੀਤ ਸਿੰਘ ਮੀਤਾ, ਸੈਕਟਰੀ ਹੰਸਰਾਜ, ਕੈਰੀਅਰ ਅਸੋਕ, ਘਟਨਾ ਵਾਲੀ ਥਾਂ ਉੱਤੇ ਪਹੁੰਚੇ ਤਿੰਨੇ ਗੰਭੀਰ ਜ਼ਖਮੀ ਭੈਣ ਭਰਾਵਾਂ ਨੂੰ ਚੁੱਕ ਕੇ ਜੈਤੋ ਸਰਕਾਰੀ ਸਿਵਲ ਹਸਪਤਾਲ ਇਲਾਜ਼ ਉਪਚਾਰ ਲਈ ਭਰਤੀ ਕਰਵਾਇਆ ਗਿਆ ਜਿੰਨਾ ਦੀ ਪਹਿਚਾਣ ਸਿਮਰਨ(14ਸਾਲ) ਸਪੁੱਤਰੀ ਰਾਜੂ, ਜਿੰਦਲ ਕਲੋਨੀ, ਰੀਤੂ(16ਸਾਲ) ਸਪੁੱਤਰੀ ਰਾਜੂ ਜਿੰਦਲ ਕਲੋਨੀ, ਰਾਜਿੰਦਰ(19ਸਾਲ) ਸਪੁੱਤਰ ਰਾਜੂ ਜਿੰਦਲ ਕਲੋਨੀ ਵਜੋਂ ਹੋਈ




