WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਸਿਵਲ ਹਸਪਤਾਲ ਢੁੱੱਡੀਕੇ ਵਿਖੇੇ ਵਿਸ਼ਵ ਹੈਪਾਟਾਈਟਸ ਦਿਵਸ ਮਨਾਇਆ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਢੁੱੱਡੀਕੇ, (ਮੋਗਾ) 1 ਅਗਸਤ : ਸਿਵਲ ਸਰਜਨ ਮੋਗਾ ਡਾ. ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਢੁੱੱਡੀਕੇ ਡਾ. ਸੁਰਿੰਦਰ ਸਿੰਘ ਝੱਮਟ ਦੀ ਅਗਵਾਈ ਹੇਠ ਬੀਤੇ ਦਿਨੀਂ ਸਿਵਲ ਹਸਪਤਾਲ ਢੁੱੱਡੀਕੇ ਅਤੇ ਸਮੂਹ ਹੈਲਥ ਵੈਲਨੈਸ ਸੈਂਟਰਾਂ ਵਿਖੇ ਵਿਸ਼ਵ ਹੈਪਾਟਾਈਟਸ ਦਿਵਸ ਮਨਾਇਆ ਗਿਆ ।
ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰ ਸਿੰਘ ਝੱਮਟ ਨੇ ਹੈਪਾਟਾਈਟਸ ਸਬੰਧੀ ਆਮ ਜਨਤਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੈਪਾਟਾਈਟਸ ਜਿਗਰ ਦੀ ਬਿਮਾਰੀ ਹੈ ਜਿਹੜੀ ਕਿ ਵਾਇਰਸ ਕਾਰਨ ਫੈਲਦੀ ਹੈ । ਇਹ ਬਿਮਾਰੀ ਬਹੁਤ ਖਤਰਨਾਕ ਅਤੇ ਜਾਨਲੇਵਾ ਹੋ ਸਕਦੀ ਹੈ । ਉਹਨਾਂ ਦਸਿਆ ਕਿ ਹੈਪਾਟਾਈਟਸ ਦਾ ਇਲਾਜ ਪ੍ਰਾਈਵੇਟ ਤੌਰ ਤੇ ਬਹੁਤ ਮਹਿੰਗਾ ਹੁੰਦਾ ਹੈ ਪਰੰਤੂ ਹੁਣ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਵਲੋਂ ਹੈਪਾਟਾਈਟਸ ਦਾ ਇਲਾਜ ਪੰਜਾਬ ਦੇ ਸਾਰੇ ਜਿਲਾ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਂਦਾ ਹੈ । ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਹੈਪਾਟਾਈਟਸ ਦੀਆਂ ਚਾਰ ਕਿਸਮਾਂ ਹਨ, ਜਿਹਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਹੈਪਾਟਾਈਟਸ ਏ ਅਤੇ ਈ ਅਤੇ ਹੈਪਾਟਾਈਸਟ ਬੀ ਅਤੇ ਸੀ, ਉਹਨਾਂ ਹੈਪਾਟਾਈਸਟ ਬੀ ਅਤੇ ਸੀ ਬਾਰੇ ਦੱਸਦਿਆਂ ਕਿਹਾ ਕਿ ਇਹ ਨਸ਼ਿਆਂ ਦੇ ਟੀਕੇ ਲਗਾਉਣ ਨਾਲ, ਦੂਸ਼ਿਤ ਖੂਨ ਚੜਾਉਣ ਨਾਲ, ਦੂਸ਼ਿਤ ਸੂਈਆਂ ਦੇ ਸਾਂਝੇ ਇਸਤੇਮਾਲ ਨਾਲ, ਗ੍ਰਸਤ ਮਰੀਜ ਦੇ ਖੂਨ ਦੇ ਸੰਪਰਕ ਵਿੱਚ ਆਉਣ ਜਾਂ ਸੰਭੋਗ ਕਰਨ ਨਾਲ, ਟੁਥ ਬਰਸ਼ ਅਤੇ ਰੇਜ਼ਰ ਸਾਂਝੇ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣ ਨਾਲ ਅਤੇ ਗ੍ਰਸਤ ਮਾਂ ਤੋਂ ਨਵਜੰਮੇ ਬੱਚੇ ਨੂੰ ਹੋ ਸਕਦਾ ਹੈ ਜਦਕਿ ਹੈਪਾਟਾਈਟਸ ਏ ਅਤੇ ਈ ਦੂਸ਼ਿਤ ਪਾਣੀ ਪੀਣ ਅਤੇ ਮੱਖੀਆਂ ਦੁਆਰਾ ਦੂਸ਼ਿਤ ਗਲੇ ਸੜੇ ਫਲ ਖਾਣ ਨਾਲ ਅਤੇ ਬਿਨਾ ਹੱਥ ਧੋਏ ਖਾਣਾ ਖਾਣ ਨਾਲ ਹੋ ਸਕਦਾ ਹੈ  । ਉਹਨਾਂ ਦੱਸਿਆ ਕਿ ਹੈਪਾਟਾਈਟਸ ਬੀ ਜਾਂ ਸੀ ਹੋਣ ਤੇ ਬੁਖਾਰ ਅਤੇ ਕਮਜੋਰੀ ਮਹਿਸੂਸ ਹੁੰਦੀ ਹੈ, ਭੁੱਖ ਨਹੀਂ ਲੱਗਦੀ ਅਤੇ ਪਿਸ਼ਾਬ  ਪੀਲਾ ਹੋ ਜਾਂਦਾ ਹੈ । ਜਿਗਰ ਖਰਾਬ ਜਾਂ ਜਿਗਰ ਦਾ ਕੈਂਸਰ ਵੀ ਹੋ ਸਕਦਾ ਹੈ । ਹੈਪਾਟਾਈਟਸ ਏ ਜਾਂ ਈ ਹੋਣ ਤੇ ਹਲਕਾ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ, ਭੁੱਖ ਨਾ ਲੱਗਣਾ, ਅਵਤ ਆਉਣਾ ਅਤੇ ਪਿਸ਼ਾਬ ਗੂੜਾ ਪੀਲਾ ਹੋ ਸਕਦਾ ਹੈ ।
ਇਸ ਮੌਕੇ ਡਾ. ਸਾਕਸ਼ੀ ਬਾਂਸਲ  ਅਤੇ ਲਖਵਿੰਦਰ ਸਿੰਘ ਬਲਾਕ ਐਜੂਕੇਟਰ ਨੇ ਇਸ ਜਾਨਲੇਵਾ ਬਿਮਾਰੀ ਤੋਂ ਬਚਾਅ ਬਾਰੇ ਦੱਸਦਿਆਂ ਕਿਹਾ ਕਿ ਨੋਜਵਾਨ ਪੀੜੀ ਨੂੰ ਨਸ਼ੇ ਦੇ ਟੀਕਿਆਂ ਅਤੇ ਸੂਈਆਂ ਦਾ ਸਾਂਝਾ ਇਸਤੇਮਾਲ ਨਹੀਂ ਕਰਨਾ ਚਾਹੀਦਾ । ਸੁਰੱਖਿਅਤ ਸੰਭੋਗ ਅਤੇ ਕੰਡੋਮ ਦਾ ਇਸਤੇਮਾਲ ਕਰੋ। ਜਖਮਾਂ ਨੂੰ ਖੁਲਾ ਨਹੀਂ ਛੱਡਣਾ ਚਾਹੀਦਾ । ਸਰਕਾਰ ਤੋਂ ਮੰਨਜੂਰ ਸੁਦਾ ਬਲੱਡ ਬੈਂਕ ਤੋਂ ਹੀ ਟੈਸਟ ਕੀਤਾ ਹੋਇਆ ਖੂਨ ਲਵੋ । ਸੈਲੂਨ ਤੋਂ ਸੇਵ ਕਰਵਾਉਣ ਸਮੇਂ ਹਮੇਸ਼ਾ ਨਵੇਂ ਬਲੇਡ ਦੀ ਵਰਤੋਂ ਕਰੋ ਅਤੇ ਮੇਲਿਆਂ ਵਿੱਚ ਸਰੀਰ ਤੇ ਟੈਟੂ ਨਾ ਬਣਵਾਉ।

fastnewspunjab

Related Articles

Back to top button