ਖੂਨਦਾਨ ਕਰਨ ਵਿੱਚ ਮੋਹਰੀ ਰਹਿਣ ਕਰਕੇ ਮੋਗਾ ਦੇ ਡੇਰਾ ਪ੍ਰੇਮੀ ਸਨਮਾਨਿਤ
ਮੋਗਾ ਸਿਹਤ ਵਿਭਾਗ ਨੇ ਖੂਨਦਾਨੀਆ ਨੂੰ ਸਨਮਾਨਿਤ ਕੀਤਾ।

ਮੋਗਾ ( ਚਰਨਜੀਤ ਸਿੰਘ) ਸਿਹਤ ਵਿਭਾਗ ਮੋਗਾ ਵਲੋ ਅਜ ਜਿਲੇ ਦੀਆ 70 ਸੰਸਥਾਵਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਿਵਲ ਹਸਪਤਾਲ ਵਿਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡਾਕਟਰ ਅਮਨਦੀਪ ਕੌਰ ਅਰੋੜਾ ਐਮ ਐਲ ਏ ਮੋਗਾ ਨੇ ਮੁਖ ਮਹਿਮਾਨ ਵਜੋ ਸ਼ਿਰਕਤ ਕੀਤੀ।
ਇਸ ਮੌਕੇ ਤੇ ਸਿਵਲ ਸਰਜਨ ਮੋਗਾ ਡਾਕਟਰ ਹਤਿੰਦਰ ਕੌਰ ਕਲੇਰ, ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ, ਡਾ ਸੁਖਪ੍ਰੀਤ ਬਰਾੜ ਐੱਸ ਐੱਮ ਓ ਮੋਗਾ ਵੀ ਹਾਜ਼ਰ ਸਨ। ਇਸ ਮੌਕੇ ਅਮਨਦੀਪ ਕੌਰ ਅਰੋੜਾ ਨੇ ਕਿਹਾ ਕਿ ਖੂਨਦਾਨ ਕਰਨਾ ਮਹਾਂਦਾਨ ਹੈ ਖੂਨਦਾਨੀ ਦੇ ਸਨਮਾਨ ਲਈ ਰਖਿਆ ਇਹ ਵਿਸ਼ੇਸ਼ ਪ੍ਰੋਗਰਾਮ ਸ਼ਲਾਘਾਯੋਗ ਹੈ। ਇਸ ਮੌਕੇ ਡਾਕਟਰ ਹਤਿੰਦਰ ਕੌਰ ਕਲੇਰ ਸਿਵਲ ਸਰਜਨ ਨੇ ਕਿਹਾ ਕਿ ਖੂਨਦਾਨ ਕਰਨਾ ਬਹੁਤ ਬਹੁਤ ਵਧੀਆ ਕੰਮ ਹੈ ਖੂਨਦਾਨ ਕਰਨ ਨਾਲ ਮਨੁਖੀ ਜਾਨਾ ਨੂੰ ਬਚਾਇਆ ਜਾ ਸਕਦਾ ਹੈ।
ਇਸ ਮੌਕੇ ਡਾਕਟਰ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿਸ਼ਨਰ ਅਤੇ ਡਾ ਸੁਖਪ੍ਰੀਤ ਬਰਾੜ ਐੱਸ ਐਮ ਓ ਨੇ ਵੀ ਖੂਨਦਾਨੀਆ ਦੀ ਹੌਸਲਾ ਹਫਜ਼ਾਈ ਲਈ ਆਪਣੇ ਵਿਚਾਰ ਰੱਖੇ।
ਇਸ ਮੌਕੇ ਜਿਲੇ ਦੀਆ ਸਮੂਹ ਸੰਸਥਾਵਾ ਤੋ ਇਲਾਵਾ ਡਾ ਰੀਤੂ ਜੈਨ, ਡਾ ਸੁਮੀ ਗੁਪਤਾ, ਸਟੀਫਨ ਸਿਧੂ, ਜਸਵਿੰਦਰ ਸਿੰਘ, ਗੁਲਾਬ ਸਿੰਘ ਤੋ ਇਲਾਵਾ ਬਲੱਡ ਬੈਕ ਦੀ ਟੀਮ ਹਾਜਰ ਸੀ। ਇਸ ਮੌਕੇ ਸਰਕਾਰੀ ਨਰਸਿੰਗ ਸਕੂਲ ਦੀਆ ਵਿਦਿਆਰਥਣਾ ਵਲੋ ਪੋਸਟਰ ਮੇਕਿੰਗ ਮੁਕਾਬਲੇ ਵਿਚ ਭਾਗ ਲਿਆ ਗਿਆ। ਇਸ ਮੌਕੇ ਵਧੀਆ ਪੋਸਟਰ ਬਨਾੳੁਣ ਵਾਲੀਆ ਵਿਦਿਆਰਥਣਾ ਨੂੰ ਵਿਭਾਗ ਵਲੋ ਸਨਮਾਨਿਤ ਕੀਤਾ। ਇਸ ਮੌਕੇ ਮੰਚ ਸੰਚਾਲਕ ਦੀ ਭੂਮਿਕਾ ਹੈਲਥ ਸੁਪਰਵਾਇਜਰ ਮਹਿੰਦਰ ਪਾਲ ਸਿੰਘ ਲੂੰਬਾ ਨੇ ਨਿਭਾਈ।





