ਸਿਵਲ ਸਰਜਨ ਵਲੋਂ ਜਿਲ੍ਹੇ ਅੰਦਰ ਲਗਾਤਾਰ ਚੈਕਿੰਗ ਜਾਰੀ

ਮੋਗਾ, 6, ਜੂਨ (ਚਰਨਜੀਤ ਸਿੰਘ): ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੀਆ ਹਦਾਇਤਾ ਮੁਤਾਬਿਕ ਜਿਲੇ ਅੰਦਰ ਸਿਹਤ ਸੇਵਾਵਾ ਵਿੱਚ ਵਧੇਰੇ ਸੁਧਾਰ ਲਿਆਉਣ ਦੀਆ ਗਤੀਵਿਧੀਆ ਵਿੱਚ ਵਾਧਾ ਕਰਦੇ ਹੋਏ ਸਿਹਤ ਵਿਭਾਗ ਵਿੱਚ ਆਪਣੇ ਕੰਮ ਕਾਰ ਵਿੱਚ ਤੇਜ ਤਰਾਰ ਤੇ ਮਿਹਨਤੀ ਸੁਭਾਅ ਅਤੇ ਜਿਲੇ ਦੇ ਅਣਥੱਕ ਅਧਿਕਾਰੀ ਵਜੋ ਆਪਣੀ ਪਹਿਚਾਣ ਬਣਾ ਚੁੱਕੇ ਸਿਵਲ ਸਰਜਨ ਮੋਗਾ ਡਾ ਹਤਿੰਦਰ ਕੌਰ ਕਲੇਰ ਵੱਲੋ ਜਿਲੇ ਦੀਆ ਸਿਹਤ ਸੰਸਥਾਵਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਬੀਤੇ ਦਿਨੀ ਬਾਘਾਪੁਰਾਣਾ ਸੀ ਐਚ ਸੀ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਮੈਡੀਕਲ ਅਫਸਰ ਅਤੇ ਸਟਾਫ ਨਰਸਾ ਦਾ ਦਫਤਰੀ ਰਿਕਾਰਡ ਚੈਕ ਕੀਤਾ ਗਿਆ। ਇਸ ਮੌਕੇ ਸਿਵਲ ਸਰਜਨ ਵੱਲੋ ਵਾਰਡ ਦੀ ਚੈਕਿੰਗ ਅਤੇ ਅਪ੍ਰਰੇ਼ਸਨ ਥੇਇਟਰ ਵਿੱਚ ਸਾਰੇ ਸਮਾਨ ਦੀ ਚੈਕਿੰਗ ਸਿਵਲ ਸਰਜਨ ਵੱਲੋ ਖੁਦ ਇੱਕਲੀ ਇਕਲੀ ਚੀਜ ਦਾ ਮੁਆਇਨਾ ਕੀਤਾ ਗਿਆ। ਇਸ ਮੌਕੇ ਗੈਰ ਹਾਜਰ ਸਟਾਫ ਪ੍ਰਤੀ ਅਤੇ ਮੌਕੇ ਤੇ ਹੋਰ ਪਾਈਆ ਗਈਆ ਕਮੀਆ ਦਾ ਸਿਵਲ ਸਰਜਨ ਵੱਲੋ ਸਖਤ ਨੋਟਿਸ ਲਿਆ ਗਿਆ। ਇਸ ਮੌਕੇ ਡਾ ਹਤਿੰਦਰ ਕੌਰ ਕਲੇਰ ਵੱਲੋ ਕਿਹਾ ਗਿਆ ਕਿ ਡਿਊਟੀ ਵਿੱਚ ਕੁਤਾਹੀ ਕਦੇ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਲੋਕ ਸਵੇਵਾ ਨੂੰ ਪਹਿਲ ਦੇਣਾ ਸਾਡਾ ਪਹਿਲਾ ਫਰਜ ਹੈ। ਇਸੇ ਦੌਰਾਨ ਅਰਬਨ ਪੀ ਐਚ ਸੀ ਦੁਨਿਕੇ ਵਿਖੇ ਚੈਕਿੰਗ ਕੀਤੀ ਇਸ ਮੌੇਕੇ ਉਨ੍ਹਾ ਨਾਲ ਡਾ ਰਾਜੇਸ਼ ਅੱਤਰੀ ਡਿਪਟੀ ਮੈਡੀਕਲ ਕਮਿ਼ਸਨਰ ਮੋਗਾ ਵੀ ਹਾਜਰ ਸਨ ਦੁਨੇਕੇ ਵਿਖੇ ਯੁ ਪੀ ਐਚ ਸੀ ਵਿੱਚ ਡਾ ਕਰਮਜੀਤ ਕੌਰ ਹਾਜਰ ਪਾਏ ਗਏ ਇਸ ਮੌਕੇ ਸਿਵਲ ਸਰਜਨ ਵੱਲੋ ਐਕਸਪਾਇਰੀ( ਸਮਾ ਲੰਘਾ ਚੁੱਕੀਆ ) ਦਵਾਈਆ ਦੀ ਵੀ ਚੈਕਿੰਗ ਕੀਤੀ ਗਈ ਹੈਲਥ ਵੈਲਨੈਸ ਸੈਟਰ ਡਗਰੂ ਚੈਕਿੰਗ ਦੌਰਾਨ ਏ ਐਨ ਐਮ ਕਿਰਨਦੀਪ ਕੌਰ ਦੇ ਵੱਲੋ ਰਿਕਾਰਡ ਦੇ ਸਿਵਲ ਸਰਜਨ ਵੱਲੋ ਸ਼ਲਾਘਾ ਕੀਤੀ ਗਈ ਹੈ । ਏ ਐਨ ਦਾ ਸਟਾਕ ਰਜਿਸਟਰ , ਆਰ ਸੀ ਐਚ ਰਜਿਸਟਰ ਚੈਕ ਕੀਤਾ ਗਿਆ। ਸੈਟਰ ਵਿੱਚ ਸਟਾਫ ਨੂੰ ਆ ਰਹੀਆ ਮੁਸ਼ਕਲਾ ਦਾ ਸਿਵਲ ਸਰਜਨ ਵੱਲੋ ਮੌਕੇ ਤੇ ਸਬੰਧਤ ਅਧਿਕਾਰੀਆ ਨਾਲ ਫੋਨ ਤੇ ਗੱਲਬਾਤ ਕਰਕੇ ਹੱਲ ਕਰਵਾਉਣ ਦੇ ਸਫਲ ਯਤਨ ਕੀਤੇ ਗਏ। ਇਸ ਮੌਕੇ ਤੇ ਜਿਲਾ ਬੀ ਸੀ ਸੀ ਮੀਡੀਆ ਕੋਆਰਡੀਨੇਟਰ ਅੰਮ੍ਰਿਤ ਸ਼ਰਮਾ ਵੀ .




