ਆਜ਼ਾਦੀ ਕਾ ਅੰਮ੍ਰਿਤ ਮੋਹਤਸਵ ਤਹਿਤ ਪੰਜਾਬ ਸਮੇਤ ਜ਼ਿਲ੍ਹਾ ਮੋਗਾ ਵਿੱਚ ਕਰੀਅਰ ਟਾਕ ਵੈਬੀਨਾਰ ਆਯੋਜਿਤ
ਜ਼ਿਲ੍ਹਾ ਮੋਗਾ ਦੇ ਤਕਰੀਬਨ 300 ਬੱਚੇ ਹੋਏ ਵੈਬੀਨਾਰ ਵਿੱਚ ਸ਼ਾਮਿਲ-ਰੋਜ਼ਗਾਰ ਅਫ਼ਸਰ

ਮੋਗਾ, 18 ਮਈ ( Charanjit Singh ) ਆਜ਼ਾਦੀ ਦੇ ਅੰਮ੍ਰਿਤ ਮੋਹਤਸਵ ਨੂੰ ਸਮਰਪਿਤ, ਪੰਜਾਬ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਦੇ ਐਡੀਸ਼ਨਲ ਮਿਸ਼ਨ ਡਾਇਰੈਕਟਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਭਰ ਦੇ ਜ਼ਿਲ੍ਹਿਆਂ ਦੇ ਨਵੇਂ ਵਿਦਿਆਰਥੀਆਂ ਨਾਲ ”ਤੁਹਾਡਾ ਰਵੱਈਆ ਤੁਹਾਡੀ ਜਿੱਤ” ਵਿਸ਼ੇ ‘ਤੇ ਇੱਕ ਕਰੀਅਰ ਟਾਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵੈਬੀਨਾਰ ਵਿੱਚ ਉਪਰੋਕਤ ਵਿਸ਼ੇ ‘ਤੇ ਮਸ਼ਹੂਰ ਲਾਈਫ਼ ਕੋਚ ਅਤੇ ਉਦਯੋਗਪਤੀ ਸ੍ਰੀਮਤੀ ਰਿਤੂ ਸਿੰਗਲ ਨੇ ਪੰਜਾਬ ਭਰ ਦੇ ਬੱਚਿਆਂ ਨੂੰ ਸੰਬੋਧਨ ਕੀਤਾ।
ਪੰਜਾਬ ਭਰ ਦੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫ਼ਤਰਾਂ ਜਰੀਏ ਅਤੇ ਆਨਲਾਈਨ ਲਿੰਕ ਜਰੀਏ ਨਵੇਂ ਵਿਦਿਆਰਥੀਆਂ ਨੇ ਇਸ ਵੈਬੀਨਾਰ ਨਾਲ ਰਾਬਤਾ ਜੋੜਿਆ ਅਤੇ ਸਫ਼ਲ ਜਿੰਦਗੀ ਲਈ ਕੰਮ ਆਉਣ ਵਾਲੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਫ਼ਸਰ ਮੋਗਾ ਸ੍ਰੀਮਤੀ ਪਰਮਿੰਦਰ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਰੋਜ਼ਗਾਰ ਦਫ਼ਤਰ ਜਰੀਏ ਲਾਲਾ ਲਾਜਪਤ ਰਾਏ ਆਈ.ਟੀ.ਆਈ. ਦੇ 40 ਬੱਚਿਆਂ ਨੇ ਇਸ ਵੈਬੀਨਾਰ ਵਿੱਚ ਹਿੱਸਾ ਲਿਆ। ਇਸ ਤੋਂ ਇਲਾਵਾ ਮੋਗਾ ਦੇ ਕੁੱਲ 250 ਤੋਂ 300 ਬੱਚੇ ਇਸ ਵੈਬੀਨਾਰ ਨਾਲ ਵੱਖ ਵੱਖ ਸਥਾਨਾਂ ਤੇੋਂ ਆਨਲਾਈਨ ਜੁੜੇ।
ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਸ੍ਰੀਮਤੀ ਰਿਤੂ ਸਿੰਗਲ ਨੇ ਬੱਚਿਆਂ ਨੂੰ ਸਫ਼ਲ ਜਿੰਦਗੀ ਦੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਖਾਸ ਕਰਕੇ ਨਵੇਂ ਵਿਦਿਆਰਥੀ ਜਿਹੜੇ ਕਿ ਨੌਕਰੀਆਂ ਸਿਰਫ਼ ਪੈਸੇ ਲਈ ਕਰਨਾ ਚਹੁੰਦੇ ਨੇ , ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਵੇਂ ਨੌਜਵਾਨਾਂ ਨੂੰ ਨੌਕਰੀ ਤਨਖਾਹ ਲਈ ਨਹੀਂ ਸਗੋਂ ਤਜਰਬਾ ਹਾਸਲ ਕਰਨ ਦੇ ਮਨੋਰਥ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਗੇ ਭਵਿੱਖ ਲਈ ਤਜਰਬਾ ਬੜੀ ਹੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਲਈ ਨੌਜਵਾਨਾਂ ਨੂੰ ਕਿਸੇ ਵੀ ਖੇਤਰ ਵਿੱਚ ਤਜਰਬਾ ਹਾਸਲ ਕਰਕੇ ਹੀ ਆਪਣੇ ਪੈਰਾਂ ਤੇ ਖੜ੍ਹੋਨਾ ਚਾਹੀਦਾ ਹੈ। ਚੰਗਾ ਤਜਰਬਾ ਰੱਖਣ ਵਾਲੇ ਵਿਅਕਤੀ ਦੇ ਸਫ਼ਲਤਾ ਪਿੱਛੇ-ਪਿੱਛੇ ਫਿਰਦੀ ਹੈ।
ਪਰਮਿੰਦਰ ਕੌਰ ਨੇ ਦੱਸਿਆ ਕਿ ਇਸ ਵੈਬੀਨਾਰ ਤੋਂ ਵਿਦਿਆਰਥੀ ਬੜੇ ਹੀ ਉਤਸ਼ਾਹਿਤ ਹੋਏ ਅਤੇ ਬੱਚਿਆਂ ਨੇ ਅਜਿਹੇ ਹੋਰ ਵੈਬੀਨਾਰ ਕਰਵਾਉਣ ਦੀ ਮੰਗ ਵੀ ਦਫ਼ਤਰ ਨੂੰ ਰੱਖੀ।
![]()




