ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ
ਜਿਲਾ ਫੂਡ ਕਮਿਸ਼ਨਰ ਮੋਗਾ ਨੇ ਹਲਵਾਈ ਯੂਨੀਅਨ ਨਾਲ ਮੀਟਿੰਗ ਕੀਤੀ

ਮੋਗਾ 25 ਮਾਰਚ ( ਚਰਨਜੀਤ ਸਿੰਘ ) ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਦੇ ਹੁਕਮ ਮੁਤਾਬਿਕ ਜਿਲੇ ਅੰਦਰ ਮਨਜਿੰਦਰ ਸਿੰਘ ਢਿੱਲੋਂ ਜਿਲਾ ਫੂਡ ਕਮਿਸ਼ਨਰ ਮੋਗਾ ਅਤੇ ਇੰਸਪੈਕਟਰ ਫੂਡ ਸਿਵਿਲ ਅਤੇ ਸਪਲਾਈ ਡਾਕਟਰ ਜਿਤਿੰਦਰ ਸਿੰਘ ਵਿਰਕ ਨੇ ਹਲਵਾਈ ਯੂਨੀਅਨ ਨਾਲ ਅਤੇ ਹੋਟਲ ਮਾਲਕਾ ਨਾਲ ਸਾਂਝੇ ਤੌਰ ਤੇ ਮੀਟਿੰਗ ਕੀਤੀ । ਇਸ ਮੌਕੇ ਓਹਨਾ ਨੇ ਤੰਦਰੁਸਤ ਮਿਸ਼ਨ ਪੰਜਾਬ ਅਧੀਨ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਹਲਵਾਈਆਂ ਅਤੇ ਹੋਟਲ ਮਾਲਕਾ ਨੂੰ ਸਾਫ ਸਫਾਈ ਅਤੇ ਖਾਣ ਪੀਣ ਵਾਲਿਆਂ ਵਸਤੂਆਂ ਵਿਚ ਕੋਈ ਵੀ ਕੈਮੀਕਲ ਜਾ ਸਿਹਤ ਲਈ ਹਾਨੀਕਾਰਕ ਚੀਜ ਨਾ ਵਰਤਣ ਲਈ ਸਖਤ ਹਦਾਇਤ ਜਾਰੀ ਕੀਤੀ।
ਇਸ ਮੌਕੇ ਮੋਗਾ ਸ਼ਹਿਰ ਦੇ ਹਲਵਾਈ ਅਤੇ ਹੋਟਲ ਮਾਲਕ ਵੀ ਹਾਜ਼ਿਰ ਸਨ।




