
ਮੋਗਾ ( ਚਰਨਜੀਤ ਸਿੰਘ ) ਸਿੱਖਿਆ ਦੇ ਸਰਬਪੱਖੀ ਵਿਕਾਸ ਦੇ ਮਹੱਤਵ ਨੂੰ ਸਮਝਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਦੁੱਨਾ ਵਿਖੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਅਤੇ ਪ੍ਰਚਾਰਿਤ ਕਰਦਾ ਤੀਆਂ ਦਾ ਤਿਓਹਾਰ ਉਤਸਾਹ ਪੂਰਵਕ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਨੇ ਵੱਖ ਵੱਖ ਤਰ੍ਹਾਂ ਦੀਆਂ ਆਈਟਮਾਂ ਪੇਸ਼ ਕੀਤੀਆਂ ਜਿਨ੍ਹਾਂ ਵਿੱਚ ਗਿੱਧਾ, ਸੋਲੋ ਡਾਂਸ , ਭੰਗੜਾ, ਗੀਤ ਬਹੁਤ ਹੀ ਸੁੰਦਰ ਤਰੀਕੇ ਨਾਲ ਪੇਸ਼ ਕੀਤੇ ।ਇਨ੍ਹਾਂ ਤੀਆਂ ਦੇ ਤਿਓਹਾਰ ਵਿੱਚ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੀਆਂ ਮਾਵਾਂ ਅਤੇ ਸਕੂਲ ਸਟਾਫ ਨੇ ਵੀ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਸਕੂਲ ਮੁਖੀ ਕਰਮਜੀਤ ਕੌਰ ਦੀ ਅਗਵਾਈ ਵਿੱਚ ਸਟਾਫ ਦੁਆਰਾ ਪੇਸ਼ ਕੀਤਾ ਗਿਆ ਗਿੱਧਾ ਬਾ-ਕਮਾਲ ਸੀ । ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਪ੍ਰੀ ਪ੍ਰਾਇਮਰੀ ਤੋਂ ਦੂਸਰੀ ਜਮਾਤ ਦੇ ਬੱਚਿਆਂ ਵੱਲੋਂ ਅੱਜ ਆਪਣੇ ਹੱਥੀਂ ਰੱਖੜੀਆਂ ਵੀ ਤਿਆਰ ਕੀਤੀਆਂ ਗਈਆਂ । ਇਸ ਦੌਰਾਨ ਮਾਣਯੋਗ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਗੁਰਪ੍ਰੀਤ ਕੌਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੁਰਜ ਦੁੱਨਾ ਦੇ ਸਮੂਹ ਸਟਾਫ , ਮਾਪਿਆਂ , ਵਿਦਿਆਰਥੀਆਂ ਅਤੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਦੌਰ ਵਿੱਚ ਪੁਰਾਤਨ ਸੱਭਿਆਚਾਰ ਨੂੰ ਵਿਸਾਰਿਆ ਜਾ ਰਿਹਾ ਹੈ ,ਪਰ ਇਸ ਸਕੂਲ ਨੇ ਅੱਜ ਤੀਆਂ ਦਾ ਤਿਉਹਾਰ ਮਨਾ ਕੇ ਸੱਭਿਆਚਾਰ ਨਾਲ ਆਪਣੀ ਸਾਂਝ ਹੋਰ ਵੀ ਗੂੜ੍ਹੀ ਕੀਤੀ ਹੈ। ਬੱਚਿਆਂ ਨੂੰ ਪਤਾ ਲੱਗਦਾ ਹੈ ਕਿ ਪੁਰਾਣੇ ਸਮਿਆਂ ਵਿੱਚ ਤੀਆਂ ਦਾ ਤਿਉਹਾਰ ਇਸ ਕਰਕੇ ਮਨਾਇਆ ਜਾਂਦਾ ਕਿ ਪਿੰਡ ਦੀਆਂ ਕੁੜੀਆਂ ਜੋ ਵੱਖ ਵੱਖ ਪਿੰਡਾਂ ਵਿੱਚ ਵਿਆਹੀਆਂ ਜਾਂਦੀਆਂ ਸਨ ,ਸਾਉਣ ਮਹੀਨੇ ਆਪਣੇ ਪੇਕੇ ਪਿੰਡ ਆਉਂਦੀਆਂ ਸਨ ਅਤੇ ਤੀਆਂ ਵਿੱਚ ਇਕੱਠੀਆਂ ਹੋ ਕੇ ਮਿਲਦੀਆਂ ਸਨ,ਗਿੱਧਾ ਬੋਲੀਆਂ ਪਾਉਂਦੀਆਂ ਹਨ ਨੱਚਦੀਆਂ ਝੂਮਦੀਆਂ ਹਨ । ਇਸ ਮੌਕੇ ਖੀਰ ਪੂੜਿਆਂ ਦਾ ਲੰਗਰ ਵੀ ਲਗਾਇਆ ਗਿਆ ਕੁਲ ਮਿਲਾ ਕੇ ਇਹ ਤੀਆਂ ਦਾ ਤਿਉਹਾਰ ਯਾਦਗਾਰੀ ਹੋ ਨਿਬੜਿਆ ।ਇਸ ਮੌਕੇ ਮਾਣਯੋਗ ਡਿਪਟੀ ਡੀ ਈ ਓ ਸ੍ਰੀਮਤੀ ਗੁਰਪ੍ਰੀਤ ਕੌਰ ਸ. ਮਨਮੀਤ ਸਿੰਘ ਰਾਏ ਪਡ਼੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਮੋਗਾ,ਹਰਸ਼ ਕੁਮਾਰ ਗੋਇਲ ਸੋਸ਼ਲ ਮੀਡੀਆ ਕੋਆਰਡੀਨੇਟਰ ਜ਼ਿਲ੍ਹਾ ਮੋਗਾ, ਸ.ਕੁਲਵੰਤ ਸਿੰਘ ਬੀਐੱਮਟੀ ਨਿਹਾਲ ਸਿੰਘ ਵਾਲਾ, ਸ.ਮਨਪ੍ਰੀਤ ਸਿੰਘ ਬੀਐੱਮਟੀ ਸੁਖਿੰਦਰਜੀਤ ਕੌਰ ਸੈਂਟਰ ਹੈੱਡ ਟੀਚਰ ਬੱਧਨੀ ਕਲਾਂ, ਭਿੰਦਰਜੀਤ ਕੌਰ ਹੈੱਡ ਟੀਚਰ ਧੂੜਕੋਟ ਰਣਸੀਂਹ ਲੜਕੇ ,ਪਰਮਜੀਤ ਕੌਰ ਈ.ਟੀ.ਟੀ, ਨਵਜੋਤ ਕੌਰ ਈ.ਟੀ.ਟੀ ਬੱਧਨੀ ਕਲਾਂ (ਲੜਕੀਆਂ) ਅਤੇ ਸੁਨੀਲ ਕੁਮਾਰ ਬੁਰਜ ਦੁੱਨਾ,ਨਵਜੋਤ ਕੁਮਾਰੀ ਬੁਰਜ ਦੁੱਨਾ,ਸੁਖਦੀਪ ਕੌਰ ਬੁਰਜ ਦੁੱਨਾ,ਬਲਜੀਤ ਸਿੰਘ ਬੁਰਜ ਦੁੱਨਾ,ਗੁਰਪ੍ਰੀਤ ਸਿੰਘ ਬੁਰਜ ਦੁੱਨਾ ਹਾਜ਼ਰ ਸਨ। ਇਸ ਮੌਕੇ ਗ੍ਰਾਮ ਪੰਚਾਇਤ,SMC ਕਮੇਟੀ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਮੌਜੂਦ ਸਨ।ਅੰਤ ਵਿਚ ਸ੍ਰੀਮਤੀ ਕਰਮਜੀਤ ਕੌਰ ਹੈੱਡ ਟੀਚਰ ਬੁਰਜ ਦੁੱਨਾ ਨੇ ਸਾਰਿਆਂ ਸਮਾਰੋਹ ਵਿੱਚ ਆਉਣ ਅਤੇ ਸਫਲ ਆਯੋਜਨ ਵਿੱਚ ਸਹਿਯੋਗ ਲਈ ਸਭਨਾਂ ਦਾ ਧੰਨਵਾਦ ਕੀਤਾ।ਇਹ ਪ੍ਰੋਗਰਾਮ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।




