ਸਿਹਤ ਅਮਲੇ ਤੇ ਫਰੰਟ ਲਾਈਨ ਵਰਕਰਾ ਨੂੰ ਬੂਸਟਰ ਡੋਜ਼ ਲੱਗਣੀ ਸ਼ੁਰੂ – ਸਿਵਿਲ ਸਰਜਨ
ਸਿਵਿਲ ਸਰਜਨ ਨੇ ਲਗਵਾਈ ਅਹਿਆਤ ਬੂਸਟਰ ਡੋਜ਼।

ਮੋਗਾ 10 ਜਨਵਰੀ ( ਚਰਨਜੀਤ ਸਿੰਘ , ਅਮ੍ਰਿਤਪਾਲ ਸਿੰਘ )ਸਿਹਤ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਸਿਹਤ ਵਿਭਾਗ ਮੋਗਾ ਵਲੋ ਕਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਇਸਦੀ ਰੋਕਥਾਮ ਲਈ ਟੀਕਾਕਰਨ ਅਤੇ ਸੈਂਪਲਿੰਗ ਵਿਚ ਤੇਜੀ ਲਿਆਂਦੀ ਗਈ ਹੈ। ਸਿਹਤ ਵਿਭਗ ਵਲੋ 15 ਤੋ 18 ਵਰਗ ਦੇ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ। ਸਿਹਤ ਤੇ ਫਰੰਟ ਲਾਈਨ ਵਰਕਰ ਅਤੇ 60 ਸਾਲ ਤੋ ਵੱਧ ਉਮਰ ਦੇ ਲੋਕਾਂ ਦੇ ਸੁਰੱਖਿਆ ਤੀਜੀ ਖੁਰਾਕ ਭਾਵ ਬੂਸਟਰ ਲਗਾਈ ਜਾ ਰਹੀ ਹੈ। ਇਸੇ ਦੌਰਾਨ ਹੀ ਸਿਵਿਲ ਸਰਜਨ ਮੋਗਾ ਡਾਕਟਰ ਹਿਤਿੰਦਰ ਕੌਰ ਕਲੇਰ ਨੇ ਖੁਦ ਆਪਣੇ ਬੂਸਟਰ ਟੀਕਾਕਰਨ ਕਰਵਾਉਂਦੇ ਹੋਏ ਕਿਹਾ ਕਿ ਇਹ ਅਹਿਤਿਆਤ ਬੂਸਟਰ ਡੋਜ਼ ਸਿਹਤ ਅਮਲੇ ਅਤੇ ਫਰੰਟ ਲਾਈਨ ਵਰਕਰ ਦੇ ਲਗਨੀ ਜ਼ਰੂਰੀ ਹੈ। ਅਤੇ ਇਹ ਟੀਕਾਕਰਨ ਦੂਜੇ ਟੀਕਾਕਰਨ ਦੇ 9 ਮਹੀਨੇ ਬਾਅਦ ਹੀ ਲੱਗ ਸਕਦੀ ਹੈ। ਇਸ ਮੌਕੇ ਤੇ ਡਾਕਟਰ ਦੀਪਿਕਾ ਗੋਇਲ ਸਹਾਇਕ ਸਿਵਲ ਸਰਜਨ ਮੋਗਾ ਨੇ ਵੀ ਬੂਸਟਰ ਡੋਜ਼ ਲਗਵਾਈ ਅਤੇ ਕਰੋਨਾ ਤੋ ਬਚਣ ਲਈ ਸਿਹਤ ਵਿਭਾਗ ਦੀਆ ਜਾਰੀ ਕੀਤੇ ਨਿਯਮਾਂ ਦੀ ਪਾਲਣਾ ਕਰਨ ਲਈ ਅਪੀਲ ਕੀਤੀ। ਇਸ ਮੌਕੇ ਤੇ ਜਿਲਾ ਟੀਕਾਕਰਨ ਅਫ਼ਸਰ ਅਤੇ ਜਿਲਾ ਨੋਡਲ ਅਫ਼ਸਰ Coved 19 ਡਾਕਟਰ ਅਸ਼ੋਕ ਕੁਮਾਰ ਸਿੰਗਲਾ ਨੇ ਦਸਿਆ ਕਿ ਅੱਜ 15 ਤੋ 18 ਸਾਲ ਵਾਲੇ ਬੱਚਿਆ ਦਾ ਟੀਕਾਕਰਨ ਡੀ ਐਨ ਮਾਡਲ ਸਕੂਲ ਮੋਗਾ ਵਿਖੇ ਲਗਾਇਆ ਗਿਆ ਜਿਸ ਵਿਚ 300 ਦੇ ਕਰੀਬ ਬਚਿਆ ਨੂੰ ਪਹਿਲੀ ਖੁਰਾਕ ਟੀਕਾਕਰਨ ਕੀਤਾ ਗਿਆ।
ਇਸ ਮੌਕੇ ਤੇ ਡਾਕਟਰ ਨਿਧਿ ਅਤੇ ਸਕਲ ਸਟਾਫ਼ ਅਤੇ ਤੋਂ ਇਲਾਵਾ ਸਿਹਤ ਵਿਭਾਗ ਦਾ ਸਟਾਫ਼ ਵੀ ਹਾਜ਼ਿਰ ਸਨ। ਇਸ ਮੌਕੇ ਡਾਕਟਰ ਸਿੰਗਲਾ ਨੇ ਮੋਗਾ ਸਿਹਤ ਵਿਭਾਗ ਵਲੋ ਜਾਰੀ ਕੀਤੇ ਕੋਵਿਡ 19 ਹੈਲਪ ਨੰਬਰ ਬਾਰੇ ਜਾਣਕਾਰੀ ਸਾਂਝੀ ਕੀਤੀ।
+91 77430-87321
+91 83607-22884
+91 76968-58632
+91 70095-58632





