WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

ਸਾਹਿਤਕਾਰ ਬਹਾਦਰ ਡਾਲਵੀ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ 

ਪੁਸਤਕ ਤੇ ਪੁਰਸਕਾਰ ਲੋਕ ਅਰਪਣ ਹੋਏ 

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 9 ਜਨਵਰੀ ( ਚਰਨਜੀਤ ਸਿੰਘ) ਸਾਹਿਤਕਾਰ ਬਹਾਦਰ ਡਾਲਵੀ ਦੀ ਯਾਦ ਨੂੰ ਸਮਰਪਿਤ ਪਲੇਠੀ ਸਲਾਨਾ ਬਰਸੀ ਮੌਕੇ ਸਾਹਿਤਕ ਸਮਾਗਮ ਮੋਗਾ ਵਿਖੇ ਕਰਵਾਇਆ ਗਿਆ। ਜਿਸ ਦੇ ਪ੍ਰਧਾਨਗੀ ਮੰਚ ਵਿਚ ਮੁੱਖ ਮਹਿਮਾਨ ਦਰਸ਼ਨ ਸਿੰਘ ਆਸ਼ਟ ਬਾਲ ਸਾਹਿਤਕਾਰ  ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਤੇ ਸ਼੍ਰੋਮਣੀ ਲੇਖਕ ਭਾਸ਼ਾ ਵਿਭਾਗ ਪੰਜਾਬ ਪੁਰਸਕਾਰ  ਜੇਤੂ , ਵਿਸ਼ੇਸ਼ ਮਹਿਮਾਨ ਸਰਬਜੀਤ ਸਿੰਘ ਵਿਰਦੀ ਗੀਤਕਾਰ ਸਾਬਕਾ ਪ੍ਰਧਾਨ ਪੰਜਾਬ ਗੀਤਕਾਰ ਸਭਾ , ਬਲਦੇਵ ਸਿੰਘ ਸੜਕਨਾਮਾ ਨਾਵਲਕਾਰ  ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਤੇ ਸ਼੍ਰੋਮਣੀ ਲੇਖਕ ਭਾਸ਼ਾ ਵਿਭਾਗ ਪੰਜਾਬ ਪੁਰਸਕਾਰ ਜੇਤ ,  ਗੋਲੂ ਕਾਲੇ ਕੇ  , ਡਾ.ਸੁਰਜੀਤ ਦੌਧਰ, ਪ੍ਰਿੰ : ਦਲਜੀਤ ਕੌਰ ਹਠੂਰ, ਸੁਰਿੰਦਰ ਕੌਰ ਡਾਲਵੀ ਤੇ ਜਸਬੀਰ ਕਲਸੀ ਧਰਮਕੋਟ ਕਹਾਣੀਕਾਰ  ਹਾਜਰ ਸਨ।

 

਼਼਼਼਼਼ ਸਮਾਗਮ ਵਿਚ  ਆਏ ਸਾਹਿਤਕਾਰਾਂ ਨੂੰ ਜੀ ਆਇਆਂ ਨੂੰ ਗੋਲੂ ਕਾਲੇ ਕੇ ਪ੍ਰਧਾਨ ਪੰਜਾਬੀ ਗੀਤਕਾਰ ਸਭਾ ਮੋਗਾ ਨੇ ਕਿਹਾ । ਪ੍ਰੋਗਰਾਮ ਦੀ ਸ਼ੁਰੂਆਤ ਵਿਚ ਸਟੇਜ ਸਕੱਤਰ ਜਸਬੀਰ ਕਲਸੀ ਧਰਮਕੋਟ ਨੇ  ਬਹਾਦਰ ਡਾਲਵੀ ਦੀ ਯਾਦ ਵਿਚ ਦੋ ਮਿੰਟ ਦਾ ਮੌਨ ਕਰਵਾ ਕੇ  ਸ਼ਰਧਾਂਜਲੀ ਦਿਵਾਈ  ਤੇ ਕਿਹਾ ਕਿ ਅੱਜ ਦੀ  ਸਵੇਰ ਉਦਾਸ ਹੈ। 07 ਜਨਵਰੀ 2021 ਨੂੰ ਬਹਾਦਰ ਡਾਲਵੀ ਬੇ-ਵਕਤ ਵਿਛੋੜਾ ਦੇ ਗਏ ਸੀ।   ਸੋਨੀ ਮੋਗਾ ਗੀਤਕਾਰ ਤੇ ਗਾਇਕ ਵੱਲੋਂ ਬਹਾਦਰ ਡਾਲਵੀ ਦਾ ਲਿਖਿਆ ਗੀਤ ਗਾਇਆ ਗਿਆ।

 

‘ ਸਾਹਿਤਕ ਲਿਖਤਾਂ ਦਾ ਸਿਰਨਾਵਾਂ ਬਹਾਦਰ ਡਾਲਵੀ ਜੀਵਨ , ਰਚਨਾ ਅਤੇ ਯਾਦਾਂ ‘ ਪੁਸਤਕ ਦੇ ਮੁੱਖ ਸੰਪਾਦਕ ਨਵ ਡਾਲਵੀ ਸਪੁੱਤਰ ਬਹਾਦਰ ਡਾਲਵੀ ਤੇ ਸੰਪਾਦਕ ਜਸਬੀਰ ਕਲਸੀ ਧਰਮਕੋਟ ਵੱਲੋਂ ਤਿਆਰ ਕੀਤੀ ਗਈ ਨੂੰ ਮੁੱਖ ਮਹਿਮਾਨ ਦਰਸ਼ਨ ਸਿੰਘ ਆਸ਼ਟ ਨੇ ਲੋਕ ਅਰਪਣ ਕੀਤਾ। ਇਸ ਸਮੇਂ ਦਰਸ਼ਨ ਸਿੰਘ ਆਸ਼ਟ ਨੇ ਬੋਲਦਿਆਂ ਕਿਹਾ ਕਿ ਬਹਾਦਰ ਡਾਲਵੀ ਸਾਫ ਸੁਥਰੇ ਬਾਲ ਸਾਹਿਤ ਤੇ ਗੀਤਾਂ ਦਾ ਲੇਖਕ ਸੀ। ਉਨ੍ਹਾਂ ਭਾਵੇਂ ਥੋੜ੍ਹਾ ਲਿਖਿਆ ਪਰ ਚੰਗਾ ਲਿਖਿਆ।  2016 ਦੀ ਪੁਸਤਕ ਨੂੰ 2021 ਵਿੱਚ ਭਾਸ਼ਾ ਵਿਭਾਗ ਪੰਜਾਬ ਨੇ ਪੁਰਸਕਾਰ ਦਿੱਤਾ ਜੇ ਉਦੋਂ ਹੀ ਦਿੱਤਾ ਜਾਂਦਾ ਤਾਂ ਬਹਾਦਰ ਡਾਲਵੀ ਨੇ ਆਪਣੇ ਹੱਥੀਂ ਪ੍ਰਾਪਤ ਕਰਨਾ ਸੀ। ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਵੱਲੋਂ ਖਾਸ ਕਰਕੇ ਉਹਨਾਂ ਦੇ ਬੇਟੇ  ਨਵ ਡਾਲਵੀ ਕੈਨੇਡਾ ਨੇ ਅੱਜ ਲੋਕ ਅਰਪਣ ਹੋਈ ਪੁਸਤਕ ਜਰੀਏ ਜਿਉਂਦਾ ਕਰ ਦਿੱਤਾ ਏ ਅਤੇ ਬਹਾਦਰ ਡਾਲਵੀ  ਦੀ ਯਾਦ ਵਿਚ ਪੁਰਸਕਾਰ ਸ਼ੁਰੂ ਕਰਕੇ ਨਵੇਂ ਤੇ ਚੰਗੇ ਲੇਖਕ ਨੂੰ ਉਤਸ਼ਾਹਿਤ ਕਰਨਾ ਬਹੁਤ ਚੰਗਾ ਯਤਨ ਹੈ। ‘

 

ਵਿਸ਼ੇਸ਼ ਮਹਿਮਾਨ ਸਰਬਜੀਤ ਸਿੰਘ ਵਿਰਦੀ ਨੇ ਕਿਹਾ ਕਿ ਬਹਾਦਰ ਡਾਲਵੀ ਬਹੁਤ ਪਿਆਰੇ ਇਨਸਾਨ ਸਨ। ਉਹ ਚੰਗੀ ਸਲਾਹ ਦਿੰਦੇ ਸਨ। ਡਾਲਵੀ ਪਰਿਵਾਰ ਤੇ ਕਲਸੀ ਧਰਮਕੋਟ ਦੀ ਮਿਹਨਤ ਨੇ ਉਹਨਾਂ ਦੀ ਬਰਸੀ ਨੂੰ ਵਧੀਆ ਢੰਗ ਨਾਲ ਮਨਾਇਆ।

 

ਲੋਕ ਅਰਪਣ ਹੋਈ ਪੁਸਤਕ ਦੀ ਜਾਣ ਪਛਾਣ ਕਰਵਾਉਂਦਿਆਂ ਡਾ.ਸੁਰਜੀਤ ਦੌਧਰ ਨੇ  ਕਿਹਾ ਕਿ  ਪੁਸਤਕ ਦੇ ਸੰਪਾਦਕ ਜਸਬੀਰ ਕਲਸੀ ਧਰਮਕੋਟ ਵੱਲੋਂ ਚੰਗੀ ਤਰਤੀਬ ਤੇ ਚੰਗੇ ਲੇਖ ਸ਼ਾਮਿਲ ਕਰਕੇ ਬਹੁਤ ਸ਼ਾਨਦਾਰ ਕੰਮ ਕੀਤਾ ਗਿਆ  ਹੈ। ਪੁਸਤਕ ਰਾਹੀਂ ਬਹਾਦਰ ਡਾਲਵੀ ਦੀ ਰੂਹ ਹਾਜਰ ਹੋ ਗਈ ਹੈ।

 

‘ ਬਹਾਦਰ ਡਾਲਵੀ ਯਾਦਗਾਰੀ ਪਲੇਠਾ  ਸਾਹਿਤਕ ਪੁਰਸਕਾਰ 2021’  ਪੰਜਾਬੀ ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਪਲੇਠੀ ਪੁਸਤਕ  ‘ ਤਾਰੇ ਲੱਭਣ ਚੱਲੀਏ   ‘  ਦੇ  ਨੌਜਵਾਨ ਬਾਲ ਸਾਹਿਤਕਾਰ ਰਣਜੀਤ ਸਿੰਘ ਹਠੂਰ ਨੂੰ ਇੱਕੀ ਸੌ ਰੁਪਏ  , ਮਾਣ- ਪੱਤਰ ਤੇ ਲੋਈ ਅਤੇ ਪੁਸਤਕਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਗੁਰਮੇਲ ਸਿੰਘ ਬੌਡੇ ਨੇ ਮਾਣ- ਪੱਤਰ ਪੜ੍ਹਿਆ।  ਰਣਜੀਤ ਸਿੰਘ ਹਠੂਰ ਦੀ ਜਾਣ ਪਛਾਣ ਉਸ ਦੇ ਅਧਿਆਪਕ ਪ੍ਰੋਫੈਸਰ ਕਰਮ ਸਿੰਘ ਨੇ ਸਾਂਝੀ ਕੀਤੀ ਅਤੇ ਰਣਜੀਤ ਸਿੰਘ ਹਠੂਰ ਨੇ ਪੁਰਸਕਾਰ ਪ੍ਰਾਪਤੀ ਉਪਰੰਤ ਕਿਹਾ ਕਿ ਮੇਰੀ ਜਿੰਮੇਵਾਰੀ ਵਧ ਗਈ ਹੈ।

 

ਇਸ ਬਰਸੀ ਸਮਾਗਮ ਵਿਚ ਬਲਦੇਵ ਸਿੰਘ ਸੜਕਨਾਮਾ, ਬੇਅੰਤ ਕੌਰ ਗਿੱਲ, ਜਸਵੀਰ ਭਲੂਰੀਆ ਤੇ ਅਸ਼ੋਕ ਚਟਾਨੀ ਨੇ ਵਿਚਾਰ ਰੱਖੇ। ਡਾਕਟਰ ਬਲਜੀਤ ਤੇ ਗੁਰਮਿਲਾਪ ਸਿੰਘ ਗਿੱਲ , ਅਮਰਜੀਤ ਸ਼ੇਰਪੁਰੀ   ਨੇ ਗੀਤ ਗਾਏ।  ਅੰਤ ਵਿਚ ਡਾਲਵੀ ਪਰਿਵਾਰ ਵੱਲੋਂ  ਦਰਸ਼ਨ ਸਿੰਘ ਆਸ਼ਟ ਤੇ ਸਰਬਜੀਤ ਸਿੰਘ ਵਿਰਦੀ ਨੂੰ ਪੁਸਤਕਾਂ ਦੇ ਸੈੱਟ ਤੇ  ਇਕ ਇਕ ਲੋਈ ਦੇ ਕੇ ਅਤੇ ਪ੍ਰੋਫੈਸਰ ਕਰਮ ਸਿੰਘ ਨੂੰ ਪੁਸਤਕ ਸੈੱਟ ਦੇਣ ਬਾਅਦ  ਬਹਾਦਰ ਡਾਲਵੀ ਦੀ ਨੂੰਹ  ਸੁਰਿੰਦਰ ਕੌਰ ਡਾਲਵੀ  ਧੰਨਵਾਦ ਕਹਿੰਦੇ ਹੋਏ ਭਾਵੁਕ ਹੋ ਗਏ ।  ਗੁਰਚਰਨ ਸਿੰਘ ਸੰਘਾ ਨੇ ਸਰਬ ਸਾਂਝਾ ਧੰਨਵਾਦ ਕੀਤਾ। ਇਸ ਸਾਹਿਤਕ ਸਮਾਗਮ ਦੇ ਸਮੇਂ ਨੂੰ ਕੰਟਰੋਲ ਕਰਨ ਲਈ ਸੁਚੱਜੀ ਸਟੇਜ ਸੰਚਾਲਨਾ ਪ੍ਰੋਗਰਾਮ ਦੇ ਕਨਵੀਨਰ ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੇ ਬਾਖੂਬੀ ਨਿਭਾਈ। ਕਲਸੀ ਨੇ ਕਿਹਾ ਕਿ ਬਰਸੀ ਸਮਾਗਮ ਦੇ ਕਰਤਾ ਫਿਲਮ ਡਾਇਰੈਕਟਰ  ਨਵ ਡਾਲਵੀ ਅੱਜ ਦੇ ਬਜਾਰਵਾਦ ਦੇ ਜੁਗ ਅੰਦਰ ਉਹ ਸਪੁੱਤਰ ਹੈ ਜਿਸ ਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ  ਲੱਖਾਂ ਰੁਪਏ ਖਰਚ ਕੇ ‘ ਬਹਾਦਰ ਏ ਬਰੇਵ ਮੈਨ ‘ ਸ਼ੌਰਟ ਫਿਲਮ ਬਣਾਈ ਅਤੇ ਹੁਣ ਪੁਸਤਕ ਤੇ ਪੁਰਸਕਾਰ ਦੇਣ ਲਈ ਪਲੇਠੀ  ਬਰਸੀ ਦੇ ਸਮਾਗਮ ਦਾ ਸਾਰਾ ਖਰਚਾ ਕੀਤਾ ਹੈ ਤਾਂ ਉਹ ਸਹੀ ਮਾਹਣਿਆਂ ਵਿੱਚ ਸਪੁੱਤਰ ਹੈ। ਅਗਲੇ  ਸਾਲ ਗੀਤਕਾਰ ਨੂੰ ਪੁਰਸਕਾਰ ਦਿੱਤਾ ਜਾਵੇਗਾ। ਇਕ ਵਾਰ ਬਾਲ ਸਾਹਿਤਕਾਰ ਤੇ ਦੂਜੀ ਵਾਰ ਗੀਤਕਾਰ ਨੂੰ  ਬਹਾਦਰ ਡਾਲਵੀ ਯਾਦਗਾਰੀ ਸਾਹਿਤਕ ਪੁਰਸਕਾਰ ਨਾਲ  ਸਨਮਾਨਿਤ ਕੀਤਾ ਜਾਇਆ ਕਰੇਗਾ।   ਬਹਾਦਰ ਡਾਲਵੀ ਦੀ ਪਹਿਲੀ ਸਾਲਾਨਾ ਬਰਸੀ ਵਿਚ ਵੱਖ ਵੱਖ ਤਰ੍ਹਾਂ ਦਾ ਸਾਹਿਤ ਲਿਖਣ ਵਾਲਿਆਂ ਵਿਚੋਂ ਗਿਆਨ ਸਿੰਘ, ਮਨਿੰਦਰ ਮੋਗਾ, ਦਰਸ਼ਨ ਦੋਸਾਂਝ, ਗੁਰਮੀਤ ਹਮੀਰਗੜ, ਜਸਵੰਤ ਰਾਊਕੇ, ਅਮਰੀਕ ਸਿੰਘ ਸੈਦੋ ਕੇ, ਹਰਵਿੰਦਰ ਬਿਲਾਸਪੁਰ, ਸੀਰਾ ਗਰੇਵਾਲ, ਕੇਵਲ ਸਿੰਘ ਭੁੱਲਰ, ਸਰਬਜੀਤ ਕੌਰ ਬਰਾੜ, ਮੋਹੀ ਅਮਰਜੀਤ,  ਰਾਜਵਿੰਦਰ ਰੌਂਤਾ ਤੇ ਅਵਤਾਰ ਸਿੰਘ ਕਰੀਰ  ਸਰੋਤਿਆਂ ਵਜੋਂ ਹਾਜਰ ਸਨ। ਇਹਨਾਂ ਦੀ ਹਾਜਰੀ   ਨੂੰ  ਸਟੇਜ ਸਕੱਤਰ ਵੱਲੋਂ  ਇਹਨਾਂ ਨੂੰ ਆਪੋ ਆਪਣੇ ਸਥਾਨ ਉਪਰ ਵਾਰੀ ਅਨੁਸਾਰ  ਖੜ੍ਹੇ ਕਰਵਾ ਕੇ ਉਹਨਾਂ ਦੀ ਕਲਮ ਤੋਂ ਲਿਖੇ ਜਾ ਰਹੀ  ਸਾਹਿਤਕ ਵਿਧਾ ਦੀ ਜਾਣਕਾਰੀ ਸਾਰਿਆਂ ਨੂੰ ਦੱਸੀ ਗਈ ।

 

 

 

fastnewspunjab

Related Articles

Back to top button