ਟੀ.ਐਲ.ਐਫ ਸਕੂਲ ਨੇ ਬੱਚਿਆ ਦਾ ਸੁਆਗਤ ਕਰਕੇ ਕੋਵਿਡ ਗਾਈਡ ਲਾਈਨ ਦੀ ਪਾਲਨਾ ਕਰਨ ਦੀ ਦਿੱਤੀ ਜਾਣਕਾਰੀ

ਮੋਗਾ, 4 ਜਨਵਰੀ ( Charanjit Singh )-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਦਿ ਲਰਨਿੰਗ ਫੀਲਡ ਏ ਗਲੋਬਲ ਸਕੂਲ (ਟੀ.ਐਲ.ਐਫ) ਵਿਖੇ ਛੁੱਟੀਆ ਦੇ ਖਤਮ ਹੋਣ ਉਪਰੰਤ ਅੱਜ ਸਕੂਲ ਪੁੱਜਣ ਤੇ ਵਿਦਿਆਰਥੀਆਂ ਦਾ ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ, ਚੇਅਰਪਰਸਨ ਡਾ. ਮੁਸਕਾਨ ਗਰਗ, ਡਾਇਰੈਕਟਰ ਐਚ.ਐਸ.ਸਾਹਨੀ, ਪਿ੍ਰੰਸੀਪਲ ਸਮਰਿਤੀ ਭੱਲਾ, ਅਕੈਡਮਿਕ ਡੀਨ ਜੈ ਸਿੰਘ ਰਾਜਪੂਤ, ਮੁੱਖ ਟੀਚਰ ਰੇਖਾ ਪਾਸੀ ਤੇ ਸਟਾਫ ਵਲੋਂ ਸੁਆਗਤ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਐਚ.ਐਸ.ਸਾਹਨੀ ਤੇ ਪਿ੍ਰੰਸੀਪਲ ਸਮਰਿਤੀ ਭੱਲਾ ਨੇ ਬੱਚਿਆ ਨੂੰ ਕੋਰੋਨਾ ਦੀ ਤੀਜੀ ਲਹਿਰ ਓਮੀਕਰੋਨ ਤੋਂ ਬਚਾਅ ਲਈ ਕੋਵਿਡ ਦੀ ਗਾਈਡ ਲਾਈਨ ਦੀ ਪਾਲਨਾ ਕਰਨ ਦੀ ਹਦਾਇਤ ਦਿੱਤੀ। ਉਹਨਾਂ ਬੱਚਿਆ ਨੂੰ ਸਿਹਤ ਵਿਭਾਗ ਤੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ-ਬਿੰਨ ਪਾਲਨਾ ਕਰਨ ਨੂੰ ਪ੍ਰੇਰਿਤ ਕੀਤਾ। ਉਹਨਾਂ ਵਿਦਿਆਰਥੀਆਂ ਨੂੰ ਘਰਾਂ ਤੋਂ ਸਕੂਲ ਆਉਂਦੇ ਸਮੇਂ ਮਾਸਕ ਪਾ ਕੇ ਰੱਖਣ, ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।





