ਅਪਰਾਧਤਾਜਾ ਖਬਰਾਂਤਾਜ਼ਾ ਖਬਰਾਂਦੇਸ਼ਰਾਜਰਾਜਨੀਤੀ
ਨਸ਼ਾ ਤਸਕਰ, ਗੈਂਗਸਟਰ, ਰੈਡੀਕਲ ਆਦਿ ਸਬੰਧੀ ਪੁਲਿਸ ਤੱਕ ਸੂਚਨਾ ਪਹੁੰਚਾਉਣ ਲਈ ਕੀਤਾ ਜਾ ਸਕਦੈ 75270-00165 ਡਾਇਲ
ਵਟਸਐਪ ਮੈਸਜ਼, ਆਡੀਓ ਮੈਸਜ਼, ਵੀਡੀਓ ਮੈਸਜ਼ ਵੀ ਕੀਤਾ ਜਾ ਸਕਦਾ ਸਾਂਝਾ-ਸੀਨੀਅਰ ਕਪਤਾਨ ਪੁਲਿਸ

ਮੋਗਾ, 23 ਨਵੰਬਰ(Charanjit Singh)ਸੀਨੀਅਰ ਕਪਤਾਨ ਪੁਲਿਸ ਮੋਗਾ ਸ੍ਰੀ ਸੁਰਿੰਦਰਜੀਤ ਸਿੰਘ ਮੰਡ ਨੇ ਮੋਗਾ ਵਾਸੀਆਂ ਨੂੰ ਦੱਸਿਆ ਕਿ ਮੋਗਾ ਪੁਲਿਸ ਜ਼ਿਲ੍ਹਾ ਵਾਸੀਆਂ ਨੂੰ ਪ੍ਰਭਾਵਸ਼ਾਲੀ ਪੁਲਿਸ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੁਿਲਸ ਅਤੇ ਲੋਕਾਂ ਵਿਚਲੇ ਸਬੰਧ ਜਿੰਨੇ ਮਜ਼ਬੂਤ ਹੋਣਗੇ ਲੋਕਾਂ ਨੂੰ ਉਨ੍ਹਾਂ ਹੀ ਸਾਂਤਮਈ ਮਹੌਲ ਮੁਹੱਈਆ ਕਰਵਾਇਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਲੋਕਾਂ ਦੁਆਰਾ ਪਤਾ ਹੋਣ ਦੇ ਬਾਵਜੂਦ ਵੀ ਪੁਲਿਸ ਦੇ ਬੇਵਜ੍ਹਾ ਦੇ ਡਰ ਕਾਰਣ ਕਿਸੇ ਅਪਰਾਧ ਬਾਰੇ ਸਮੇਂ ਸਿਰ ਸੂਚਨਾ ਨਾ ਦੇਣ ਦੀ ਸੂਰਤ ਵਿੱਚ ਅਪਰਾਧੀ ਆਪਣੀਆਂ ਮਾੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦੇ ਹਨ, ਜਿਹੜਾ ਕਿ ਬਿਲਕੁਲ ਗਲਤ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮੋਗਾ ਵਿੱਚ ਕਿਤੇ ਵੀ ਨਸ਼ਾ ਤਸਕਰ, ਗੈਂਗਸਟਰ, ਰੈਡੀਕਲ ਅਤੇ ਟੈਰਾਰਿਸਟ ਸਬੰਧੀ ਕੋਈ ਵੀ ਜਾਣਕਾਰੀ ਮੋਗਾ ਪੁਲਿਸ ਨਾਲ ਸਾਂਝੀ ਕਰਨ ਲਈ ਮੋਬਾਇਲ ਨੰਬਰ 75270-00165 ਉੱਪਰ ਕਾਲ/ਮੈਸਜ/ਵਟਸਐਪ ਮੈਸਜ/ਫੋਟੋ/ਆਡੀਓ ਮੈਸਜ/ਵੀਡੀਓ ਮੈਸਜਿ ਕੀਤਾ ਜਾ ਸਕਦਾ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਹਿਚਾਣ ਨੂੰ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਸੂਚਨਾ ਸਹੀ ਹੋਣ ਦੀ ਸੂਰਤ ਵਿੱਚ ਵਾਜਿਬ ਇਨਾਮ ਵੀ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕੋਈ ਵੀ ਜਾਣਕਾਰੀ ਜ਼ੋ ਪੁਲਿਸ ਨੂੰ ਅਪਰਾਧ ਰੋਕਣ ਵਿੱਚ ਸਹਾਇਤਾ ਕਰ ਸਕਦੀ ਹੋਵੇ ਨੂੰ ਲੁਕਾ ਛੁਪਾ ਕੇ ਨਹੀਂ ਰੱਖਣਾ ਚਾਹੀਦਾ ਸਗੋਂ ਤੁਰੰਤ ਪੁਲਿਸ ਨਾਲ ਤਾਲਮੇਲ ਬਣਾ ਕੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਪੁਲਿਸ ਦੀ ਸਹਾਇਤਾ ਕਰਨੀ ਚਾਹੀਦੀ ਹੈ।




