ਤਾਜਾ ਖਬਰਾਂਤਾਜ਼ਾ ਖਬਰਾਂਰਾਜਰਾਜਨੀਤੀ
ਪੇਡਾ ਤੋਂ ਮਨਜ਼ੂਰੀ ਲੈ ਕੇ ਰੂਫਟਾਪ ਸੋਲਰ ਪਲਾਂਟ ਲਾਉਣ ਵਾਲਿਆਂ ਨੂੰ ਮਿਲੇਗੀ ਸਬਸਿਡੀ
ਲਾਭਪਾਤਰੀ ਆਪਣੇ ਦਸਤਾਵੇਜ਼ ਪੇਡਾ ਦੇ ਜ਼ਿਲ੍ਹਾ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ - ਜ਼ਿਲ੍ਹਾ ਅਧਿਕਾਰੀ ਪੇਡਾ

ਮੋਗਾ, 18 ਨਵੰਬਰ (Charanjit Singh) – ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਜ਼ਿਲ੍ਹਾ ਅਧਿਕਾਰੀ ਸ਼੍ਰੀ ਰਾਜੇਸ਼ ਬਾਂਸਲ ਨੇ ਦੱਸਿਆ ਕਿ ਜਿਨਾਂ ਲਾਭਪਾਤਰੀਆਂ ਨੇ 01,07,2018 ਤੋਂ ਬਾਅਦ ਅਤੇ 28.02.2019 ਤੱਕ ਪੇਡਾ ਤੋਂ ਰੂਫਟਾਪ ਸਲਰ ਪਲਾਂਟ ਦੀ ਮਨਜ਼ੂਰੀ ਲੈ ਕੇ ਪਲਾਂਟ ਲਗਾਏ ਹਨ ਅਤੇ ਪੇਡਾ ਦੀ ਵੈੱਬਸਾਈਟ ਤੇ ਆਪਣੇ ਪਲਾਂਟ ਲਗਾਉਣ ਦੀ ਰਿਪੋਰਟ ਭਰੀ ਸੀ। ਉਹਨਾਂ ਨੂੰ ਸਰਕਾਰ ਵੱਲੋਂ ਸਬਸਿਡੀ ਦੇਣ ਦੀ ਸਹਿਮਤੀ ਦਿਤੀ ਗਈ ਹੈ।
ਉਹਨਾਂ ਕਿਹਾ ਕਿ ਇਸ ਸਬਸਿਡੀ ਦਾ ਲਾਭ ਲੈਣ ਲਈ ਲੋੜੀਂਦੇ ਪੇਪਰ ਪਲਾਂਟ ਨਿਰੀਖਣ ਰਿਪੋਰਟ, ਅਧਾਰ ਕਾਰਡ ਦੀ ਕਾਪੀ, ਪੈਨ ਕਾਰਡ, ਵੋਟਰ ਕਾਰਡ ਕਾਪੀ, ਬਿਜਲੀ ਦੇ ਬਿਲ ਦੀ ਕਾਪੀ, ਪਲਾਂਟ ਦੇ ਖਰੀਦ ਬਿਲ ਦੀ ਕਾਪੀ, ਲਾਭਪਾਤਰੀ ਦੀ ਫੋਟੋ, ਪਲਾਂਟ ਦੀ ਛੋਟੇ, ਲਾਭਪਾਤਰੀ ਦੀ ਬੈਂਕ ਅਕਾਊਂਟ ਵੇਰਵਾ, ਸਵੈ ਘੋਸ਼ਨਾ ਪੱਤਰ, ਪੇਡਾ ਦੇ ਜ਼ਿਲਾ ਮੈਨੇਜਰ ਰਾਹੀਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੋਲ ਮਿਤੀ 30.11.2021 ਤੱਕ ਜਮਾਂ ਕਰਵਾਏ ਜਾਣ ਤਾਂ ਜੋ ਪੇਡਾ ਦੇ ਜ਼ਿਲਾ ਮੈਨੇਜਰ ਉਨ੍ਹਾਂ ਪਲਾਂਟਾਂ ਦਾ ਨਿਰੀਖਣ ਕਰਕੇ ਰਿਪੋਰਟਾਂ ਮੁੱਖ ਦਫਤਰ ਵਿੱਚ ਭੇਜ ਸਕਣ।
ਉਹਨਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਲਾਭਪਾਤਰੀ ਵਲੋਂ ਪੇਡਾ ਦੇ ਮੁੱਖ ਦਫ਼ਤਰ ਵਿਚ ਸਬਸਿਡੀ ਲੈਣ ਲਈ ਭੇਜੀ ਗਈ ਸਿਧੀ ਅਰਜੀ ਮੰਨਜ਼ੂਰ ਨਹੀਂ ਕੀਤੀ ਜਾਵੇਗੀ। ਇਹ ਸਬਸਿਡੀ ਦੇ ਕੇਸ ਭਾਰਤ ਸਰਕਾਰ ਨੂੰ ਮੰਨਜ਼ੂਰ ਕੀਤੀ ਗਈ ਸਬਸਿਡੀ ਦੀ ਰਕਮ ਰਲੀਜ਼ ਕਰਵਾਉਣ ਲਈ ਭੇਜੇ ਜਾਣੇ ਹਨ।ਉਹਨਾਂ ਕਿਹਾ ਕਿ ਇਸ ਲਈ ਲਾਭਪਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲੋੜੀਂਦੇ ਪੇਪਰ ਜਲਦ ਤੋਂ ਜਲਦ ਜ਼ਿਲ੍ਹਾ ਮੈਨੇਜਰ, ਪੇਡਾ ਕੋਲ ਜਮਾਂ ਕਰਵਾਏ ਜਾਣ।ਇਸ ਤੇ ਬਾਅਦ ਸਬਸਿਡੀ ਦੇ ਪੇਪਰ ਭਾਰਤ ਸਰਕਾਰ ਵਲੋਂ ਨਹੀਂ ਲਏ ਜਾਣਗੇ ਅਤੇ ਇਸ ਮਿਤੀ ਤੋਂ ਬਾਅਦ ਸਬਸਿਡੀ ਜਾਰੀ ਕਰਨ ਦੀ ਪੇਡਾ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਮੋਗਾ ਵਾਸੀ ਉਹਨਾਂ ਦੇ ਨਿੱਜੀ ਸੰਪਰਕ ਨੰਬਰ 9417480801 ਉੱਤੇ ਵੀ ਰਾਬਤਾ ਕਾਇਮ ਕਰ ਸਕਦੇ ਹਨ।




