athens escortbest paydayloanChatAvenue visitorsਸਿੱਖਿਆਟੇਕਨੋਲਜੀਤਾਜਾ ਖਬਰਾਂਤਾਜ਼ਾ ਖਬਰਾਂਮੂਵੀ ਰੀਵਿਊਵਿਸ਼ਵ
ਡੀ.ਸੀ. ਵਿਸ਼ੇਸ਼ ਸਾਰੰਗਲ ਵੱਲੋਂ ਖੇਤੀਬਾੜੀ ਵਿਭਾਗ ਦਾ ਕਿਸਾਨਾਂ ਨੂੰ ਖੇਤੀਬਾੜੀ ਪ੍ਰਤੀ ਜਾਗਰੂਕ ਕਰਨ ਲਈ “ਕਿਸਾਨੀ ਸੂਚਨਾਵਾਂ” ਚੈਨਲ ਦਾ ਆਗਾਜ

ਮੋਗਾ, 28 ਜਨਵਰੀ(charnjit singh)-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਗਾ ਦਾ ਖੇਤੀ ਗਤੀਵਿਧੀਆਂ ਸਬੰਧੀ ਯੂ-ਟਿਊਬ ਚੈਨਲ “ਕਿਸਾਨੀ ਸੂਚਨਾਵਾਂ” ਦਾ ਆਗਾਜ ਮੰਗਲਵਾਰ ਨੂੰ ਆਪਣੇ ਦਫ਼ਤਰ ਵਿਖੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਕਿਸਾਨੀ ਹਿੱਤ ਵਿੱਚ ਖੇਤੀਬਾੜੀ ਸਬੰਧੀ ਸਮੇਂ-ਸਮੇਂ ਤੇ ਜਾਰੀ ਕੀਤੀਆਂ ਜਾਂਦੀਆਂ ਸਕੀਮਾਂ, ਗਤੀਵਿਧੀਆਂ, ਸਿਫਾਰਿਸ਼ਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਲੁਧਿਆਣਾ ਵੱਲੋਂ ਫਸਲਾਂ ਦੀ ਕਾਸ਼ਤ ਸਬੰਧੀ ਕੀਤੀਆ ਜਾਣ ਵਾਲੀਆਂ ਆਧੁਨਿਕ ਤਕਨੀਕਾਂ ਅਤੇ ਸਿਫਾਰਿਸ਼ਾਂ ਸਬੰਧੀ ਜਾਣਕਾਰੀ ਇਸ ਚੈਨਲ ਰਾਹੀਂ ਕਿਸਾਨਾਂ ਤੱਕ ਪਹੁੰਚਦੀ ਕੀਤੀ ਜਾਵੇਗੀ ਤਾਂ ਜੋ ਉਹ ਸਮੇਂ ਦੇ ਹਾਣੀ ਹੋ ਕੇ ਆਧੁਨਿਕ ਤਕਨੀਕ ਵਾਲੀ ਖੇਤੀ ਨਾਲ ਜੁੜ ਸਕਣ। ਉਹਨਾਂ ਕਿਹਾ ਕਿ ਇਸ ਚੈਨਲ ਦਾ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਅਤੇ ਖੇਤੀਬਾੜੀ ਮਾਹਿਰ ਸਮੇਂ-ਸਮੇਂ ‘ਤੇ ਨਵੀਨਤਮ ਜਾਣਕਾਰੀ, ਇਸ ਮਾਧਿਅਮ ਰਾਹੀਂ ਸਾਂਝੀ ਕਰਦੇ ਰਹਿਣਗੇ।
ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਕਿਸਾਨ ਭਰਾਵਾਂ ਨੂੰ ਇਹ ਯੂ-ਟਿਊਬ ਚੈਨਲ ਸ਼ੁਰੂ ਕਰਨ ਦਾ ਵੱਡਾ ਲਾਭ ਹੋਵੇਗਾ। ਕਿਸਾਨਾਂ ਨੂੰ ਖੇਤੀਬਾੜੀ ਸਬੰਧੀ ਚੀਜ ਸਮਝਣ ਵਿੱਚ ਘਾਟ ਮਹਿਸੂਸ ਹੁੰਦੀ ਹੈ ਜਾਂ ਉਹਨਾਂ ਦੀਆਂ ਜੋ ਵੀ ਸ਼ੰਕਾਵਾਂ ਹਨ, ਉਹ ਇਸ ਚੈਨਲ ਉਪਰ ਜਾ ਕੇ ਖੇਤੀ ਬਾਰੇ ਵੱਖ-ਵੱਖ ਤਕਨੀਕਾਂ ਬਾਰੇ ਜਾਣਕਾਰੀ ਲੈ ਸਕਦੇ ਹਨ। ਇਸ ਤੋਂ ਇਲਾਵਾ ਉਹ ਖੇਤੀ ਕਰਨ ਦੇ ਨਵੇਂ ਢੰਗਾਂ ਬਾਰੇ ਅਤੇ ਫਸਲਾਂ ਦੀ ਸਾਂਭ-ਸੰਭਾਲ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਹਨਾਂ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਖਾਸ ਕਰਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਕਰਨਜੀਤ ਸਿੰਘ ਅਤੇ ਉਹਨਾਂ ਦੀ ਪੂਰੀ ਟੀਮ ਨੇ ਇਹ ਚੈਨਲ ਲਾਂਚ ਕਰਨ ਲਈ ਪ੍ਰੋਗਰਾਮ ਉਲੀਕਿਆ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਯੂ ਟਿਊਬ ਚੈਨਲ ਨੂੰ ਵੱਧ ਤੋਂ ਵੱਧ ਸਬਸਕਰਾਈਬ, ਸ਼ੇਅਰ ਅਤੇ ਲਾਈਕ ਕਰਕੇ ਫਾਇਦਾ ਲੈਣ। ਇਸ ਮੌਕੇ ਡਾ. ਸੁਖਰਾਜ ਕੌਰ ਏ.ਓ., ਡਾ. ਗੁਰਬਾਜ ਸਿੰਘ ਏ.ਓ., ਡਾ. ਗੁਰਲਵਲੀਨ ਸਿੰਘ ਏ.ਡੀ.ਓ., ਡਾ. ਜਗਦੀਪ ਸਿੰਘ ਏ.ਡੀ.ਓ., ਡਾ. ਖੁਸ਼ਦੀਪ ਸਿੰਘ ਏ.ਡੀ.ਓ., ਡਾ. ਤਪਤੇਜ ਸਿੰਘ ਡੀ.ਪੀ.ਡੀ. ਹਾਜ਼ਰ ਸਨ।





