WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਦਿਵਿਆਂਗਜਨਾਂ ਦੇ ਸਸ਼ਕਤੀਕਰਨ ਤਹਿਤ ਦਿੱਤੇ ਜਾਂਦੇ ਰਾਸ਼ਟਰੀ ਪੁਰਸਕਾਰ ਲਈ 31 ਜੁਲਾਈ ਤੱਕ ਆਨਲਾਈਨ ਅਰਜ਼ੀਆਂ ਦੀ ਮੰਗ

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਵਿਭਾਗ ਵੱਲੋਂ ਦਿੱਤਾ ਜਾਵੇਗਾ ਅਵਾਰਡ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 10 ਜੁਲਾਈ –
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲੇ ਵੱਲੋਂ ਦਿਵਿਆਂਗਜਨਾਂ ਨੂੰ ਸਾਲ 2024 ਦਾ ਰਾਸ਼ਟਰੀ ਪੁਰਸਕਾਰ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ, ਇਹ ਅਵਾਰਡ ਪ੍ਰਾਪਤ ਕਰਨ ਦੇ ਚਾਹਵਾਨ ਦਿਵਿਆਂਗਜਨ 31 ਜੁਲਾਈ, 2024 ਤੱਕ ਸਿੱਧੇ ਤੌਰ ਤੇ ਪੋਰਟਲ www.awards.gov.in  ਤੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ  ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੋਗਾ ਸ੍ਰੀਮਤੀ ਇੰਦਰਪ੍ਰੀਤ ਕੌਰ ਨੇ ਦੱਸਿਆ ਕਿ ਇਹ ਰਾਸ਼ਟਰੀ ਪੁਰਸਕਾਰ ਦਿਵਿਆਂਗਜ਼ਨਾਂ ਅਤੇ ਉਨ੍ਹਾਂ ਦੇ ਸ਼ਸ਼ਕਤੀਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤਾ ਜਾਵੇਗਾ, ਇਸ ਤਰ੍ਹਾਂ ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਲਈ ਇਹ ਅਵਾਰਡ ਦਿੱਤਾ ਜਾਵੇਗਾ। ਹਰੇਕ ਸਾਲ 3 ਦਸੰਬਰ ਨੂੰ ਦਿੱਤੇ ਜਾਣ ਵਾਲੇ ਨੈਸ਼ਨਲ ਅਵਾਰਡ ਦੀਆਂ ਗਾਈਡ ਲਾਇਨਜ਼ ਵਿਭਾਗ ਦੀ ਵੈਬਸਾਈਟ www.depwd.gov.in  ਅਤੇ ਪੋਰਟਲ www.awards.gov.in   ਤੇ ਤੇ ਉਪਲਬਧ ਹਨ। ਉਨ੍ਹਾਂ ਦੱਸਿਆ ਕਿ ਆਨਲਾਈਨ ਤੋਂ ਇਲਾਵਾ ਹੋਰ ਕਿਸੇ ਵੀ ਤਰ੍ਹਾਂ ਨਾਲ ਭੇਜੇ ਜਾਣ ਵਾਲੇ ਬਿਨੈ ਪੱਤਰ ਸਵੀਕਾਰ ਨਹੀਂ ਕੀਤੇ ਜਾਣਗੇ।
ਉਨਾਂ ਨੇ ਦੱਸਿਆ ਕਿ ਸਿੱਖਿਆ, ਸਿਹਤ, ਰੋਜ਼ਗਾਰ, ਆਰਟ ਐਂਡ ਕਲਚਰ, ਖੇਡਾਂ ਆਦਿ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲਿਆਂ ਨੂੰ ਸਰਵਸ਼੍ਰੇਸ਼ਠ ਦਿਵਿਆਂਗਜ਼ਨ, ਸ੍ਰੇਸ਼ਠ ਦਿਵਿਆਂਗਜ਼ਨ, ਸ੍ਰੇਸ਼ਠ ਦਿਵਿਆਂਗ ਬਾਲ/ਬਾਲਿਕਾ, ਦਿਵਿਆਂਗਜ਼ਨਾਂ ਲਈ ਕੰਮ ਕਰਨ ਲਈ ਸ੍ਰੇਸ਼ਠ ਵਿਅਕਤੀ, ਦਿਵਿਆਂਗਤਾ ਦੇ ਖੇਤਰ ਵਿੱਚ ਸ੍ਰੇਸ਼ਠ ਪੁਨਰਵਾਸ ਪੇਸ਼ੇਵਰ, ਦਿਵਿਆਂਗਤਾ ਦੇ ਖੇਤਰ ਵਿੱਚ ਸ੍ਰੇਸ਼ਠ ਅਨੁਸੰਧਾਨ/ਨਵਪਰਿਵਰਤਨ/ਉਤਪਾਦ ਵਿਕਾਸ ਪੁਰਸਕਾਰ ਦਿੱਤਾ ਜਾਵੇਗਾ।
ਦਿਵਿਆਂਗਾਂ ਦੇ ਸਸ਼ਕਤੀਕਰਨ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਸਰਵਸ੍ਰੇਸ਼ਠ ਸੰਸਥਾਨ, ਦਿਵਿਆਂਗਜ਼ਨਾਂ ਲਈ ਸਰਵਸ੍ਰੇਸ਼ਠ ਨਿਯੋਕਤਾ, ਸਰਵਸ੍ਰੇਸ਼ਠ ਪਲੇਸਮੈਂਟ ਏਜੰਸੀ, ਸੁਗਮਿਆ ਭਾਰਤ ਅਭਿਆਨ ਤਹਿਤ ਸਵੱਛ ਵਾਤਾਵਰਣ ਦੀ ਸਿਰਜਣਾ ਵਿੱਚ ਸ਼ਲਾਘਾਯੋਗ ਭੂਮਿਕਾ ਨਿਭਾਉਣ ਲਈ ਸਰਵਸ਼੍ਰੇਸ਼ਠ ਰਾਜ/ਜ਼ਿਲ੍ਹਾ, ਦਿਵਿਆਂਗਜ਼ਨਾਂ ਦੇ ਅਧਿਕਾਰ ਅਧਿਨਿਯਮ/ਯੂ.ਡੀ.ਆਈ.ਡੀ. ਤੇ ਦਿਵਿਆ ਅਤੇ ਸਸ਼ਕਤੀਕਰਨ ਦੀਆਂ ਹੋਰ ਯੋਜਨਾਵਾਂ ਨੂੰ ਲਾਗੂ ਕਰਨ ਲਈ ਕੰਮ ਕਰਨ ਵਾਲੇ ਸਰਵਸ੍ਰੇਸ਼ਠ ਰਾਜ/ਜ਼ਿਲ੍ਹਾ/ਕੇਂਦਰ ਸ਼ਾਸ਼ਤ ਪ੍ਰਦੇਸ਼,  ਦਿਵਿਆਂਗਜ਼ਨਾਂ ਦੇ ਅਧਿਕਾਰ ਅਧਿਨਿਯਮ ਨੂੰ ਲਾਗੂ ਕਰਨ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੇ ਰਾਜ/ਕੇਂਦਰ ਸ਼ਾਸ਼ਤ ਪ੍ਰਦੇਸ਼ ਲਈ ਰਾਜ ਦਿਵਿਆਂਗਜ਼ਨ ਆਯੁਕਤ, ਦਿਵਿਆਂਗਜ਼ਨਾਂ ਦੇ ਪੁਨਰਵਾਸ ਲਈ ਪੇਸ਼ੇਵਰ ਤੌਰ ਤੇ ਤਿਆਰ ਰਹਿਣ ਬਦਲੇ ਸਰਵਸ਼੍ਰੇਸ਼ਠ ਸੰਸਥਾ ਦੇ ਅਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਰਾਸ਼ਟਰੀ ਪੁਰਸਕਾਰ ਬੰਧੀ ਜ਼ਿਲ੍ਹੇ ਦੇ ਦਿਵਿਆਂਗਜ਼ਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਯੋਗ ਦਿਵਿਆਂਗਜ਼ਨ ਇਹ ਅਵਾਰਡ ਪ੍ਰਾਪਤ ਕਰਨ ਲਈ ਅਪਲਾਈ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਜਾਗਰੂਕ ਕੀਤਾ ਜਾਵੇ।

 

 

Fast News Punjab

Related Articles

Back to top button