ਠੱਗੇ ਹੋਏ ਲੈਡ ਮਾਰਗੇਜ ਬੈਂਕ ਦੇ ਮੁਲਾਜਮਾਂ ਦਾ ਰੋਹ ਫਟਣ ਦੇ ਕਗਾਰ ਤੇ -ਪਵਿੱਤਰ ਅੱਠ ਤੋਂ ਕਲਮ ਛੋੜ ਹੜਤਾਲ਼ ਤੇ ਧਰਨਾ ਮੰਗਾ ਲਾਗੂ ਨਾ ਹੋਣ ਤੱਕ ਜਾਰੀ ਰੱਖਣ ਦਾ ਅਹਿਦ

ਮੋਗਾ(08-11-2023):- ਲਾਰਿਆਂ ਨਾਲ ਗੁਜ਼ਾਰਾ ਕਰ ਰਹੇ ਪੰਜਾਬ ਦੇ ਕਿਸਾਨਾਂ ਨਾਲ ਵਿੱਤੀ ਤੌਰ ਤੇ ਮੋਢੇ ਨਾਲ ਮੋਢੇ ਲਾ ਕੇ ਖੜਨ ਵਾਲੀ ਸਿਰਮੌਰ ਸੰਸਥਾ ‘ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਃ’ (ਲੈਡ ਮਾਰਗੇਜ ਬੈਂਕ )ਦੇ ਕਰਮਚਾਰੀ ਰੋਹ ਨਾਲ ਭਰਪੂਰ ਆਪਣੀਆਂ ਪੁਰਾਣੀਆਂ ਮੰਗਾ ਨਾ ਮੰਨੇ ਜਾਣ ਦੇ ਵਿਰੋਧ ਵਿੱਚ ਮੈਨਜਮੈਟ ਨਾਲ ਆਢਾ ਲਾਉਣ ਨੂੰ ਤਿਆਰ ਨੇ ਤੇ ਕੱਲ੍ਹ ਨੂੰ ਪੰਜਾਬ ਭਰ ਵਿੱਚ ਕਲਮ ਛੋੜ ਹੜਤਾਲ਼ ਤੇ ਧਰਨੇ ਦੇਣ ਦਾ ਐਲਾਨ ਕੀਤਾ ਹੈ । ਇਸ ਸੰਬੰਧੀ ਗੱਲ-ਬਾਤ ਕਰਦਿਆਂ ਪਵਿੱਤਰਪਾਲ ਸਿੰਘ ਸਟੇਟ ਕੋਰ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਮੋਗਾ ਨੇ ਕਿਹਾ ਕਿ ਅਸੀਂ ਜਾਇਜ਼ ਮੰਗਾ ਲਈ ਪਿਛਲੇ ਦੋ ਸਾਲ ਤੋਂ ਸਘੰਰਸ਼ ਕਰ ਰਹੇ ਆ ਤੇ ਹਰ ਵਾਰ ਸਾਨੂੰ ਲਾਰਿਆਂ ਦੀ ਪੰਡ ਫੜ੍ਹਾਂ ਕੇ ਘਰਾਂ ਨੂੰ ਤੋਰ ਦਿੱਤਾ ਜਾਂਦਾ ਹੈ ਤੇ ਫੇਰ ਕੋਈ ਵੀ ਸੁਣਵਾਈ ਨਹੀਂ ਹੁੰਦੀ | ਪਿਛਲੇ ਸਾਲ ਵੀ ਵਿੱਢੇ ਸਘੰਰਸ਼ ਦੌਰਾਨ ਨੂੰ ਸਾਬੋ ਤਾਜ ਕਰਕੇ ਲਗਾਤਾਰ ਮਿੱਠੀਆਂ ਈ ਗੋਲੀਆਂ ਦਿੱਤੀਆਂ ਗਈਆਂ , ਪਰ ਇਸ ਵਾਰ ਮੰਗਾ ਲਾਗੂ ਨਾ ਹੋਣ ਤੱਕ ਸਟੇਟ ਪ੍ਰਧਾਨ ਇਜਃ ਜਸਬੀਰ ਸਿੰਘ ਗਿੱਲ ਤੇ ਸਕੱਤਰ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਆਰ ਪਾਰ ਦਾ ਸਘੰਰਸ਼ ਕਰਨ ਦਾ ਨਿਰਣਾ ਲਿਆ ਹੈ ਜਿਸ ਤਹਿਤ ਕੱਲ੍ਹ ਤੋਂ ਸੂਬੇ ਭਰ ਦੇ ਰੀਜਨਲ , ਜ਼ਿਲ੍ਹਾ ਤੇ ਪ੍ਰਾਇਮਰੀ ਪੱਧਰ ਦੇ ਦਫ਼ਤਰਾਂ ਤੇ ਕਲਮ ਛੋੜ ਹੜਤਾਲ਼ ਕੀਤੀ ਜਾ ਰਹੀ ਹੈ ।ਮਿਤੀ 8.11.2023 ਤੋਂ ਚੱਲਣ ਵਾਲੀ ਅਣਮਿੱਥੇ ਸਮੇਂ ਦੀ ਹੜਤਾਲ਼ ਤੋਂ ਇਲਾਵਾ ਰੋਸ ਧਰਨੇ ਵੀ ਦਿੱਤੇ ਜਾਣੇ ਹਨ ਜਿਸ ਤਹਿਤ ਮਿਤੀ 10.11.2023 ਨੂੰ ਐਸ.ਏ.ਡੀ.ਬੀ ਚੰਡੀਗੜ੍ਹ ਤੇ ਸਮੂਹ ਪੰਜਾਬ ਰਾਜ ਦੇ ਪੀ.ਏ.ਡੀ.ਬੀਜ ਦੇ ਮੁਲਾਜਮ ਸਮੂਹਿਕ ਛੁੱਟੀ ਲੈ ਕੇ ਦਫ਼ਤਰ ਚੇਅਰਮੈਨ ਐਸ.ਏ.ਡੀ.ਬੀ ਚੰਡੀਗੜ੍ਹ ,ਐਸ. ਏ.ਡੀ.ਬੀ ਚੰਡੀਗੜ੍ਹ ਅਤੇ ਦਫ਼ਤਰ ਰਜਿਸਟਰਾਰ , ਸਹਿਕਾਰੀ ਸਭਾਵਾਂ ਪੰਜਾਬ ਵਿਖੇ ਰਾਜ ਪੱਧਰੀ ਰੋਸ ਧਰਨਾ ਹੋਵੇਗਾ ਅਤੇ ਮਿਤੀ 15.11.2023 ਨੂੰ ਸਮੂਹ ਮੁਲਾਜ਼ਮਾਂ ਦੁਆਰਾ ਸਮੂਹਿਕ ਛੁੱਟੀ ਲੈ ਕੇ ਰਾਜ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਮਿਤੀ 16.11.2023 ਤੋਂ ਮੁੱਖ ਦਫ਼ਤਰ ਚੰਡੀਗੜ੍ਹ , ਪੀ.ਏ.ਡੀ.ਬੀਜ ਜ਼ਿਲ੍ਹਾ ਰੋਪੜ ਤੇ ਫਤਿਹਗੜ ਦੇ ਮੁਲਾਜ਼ਮਾਂ ਵੱਲੋਂ ਦਫ਼ਤਰ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਿਖੇ ਲਗਾਤਾਰ ਰੋਸ ਧਰਨਾ ਦਿੱਤਾ ਜਾਵੇਗਾ ਅਤੇ ਬਾਕੀ ਬਚਦੀਆਂ ਅੱਸੀ ਪੀਏਡੀਬੀਜ , ਜ਼ਿਲ੍ਹਾ ਤੇ ਖੇਤਰੀ ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਰਿਹਾਇਸ਼ ਚੇਅਰਮੈਨ ਐਸ ਏ ਡੀ ਬੀ ਮੁੱਲਾਪੁਰ ਦਾਖਾਂ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਤੇ ਸਾਰੇ ਧਰਨੇ ਲਗਾਤਾਰ ਸਮਾਨੰਤਾਰ ਤੌਰ ਤੇ ਚੱਲਦੇ ਰਹਿਣਗੇ ਤੇ ਫੇਰ ਵੀ ਕਾਰਵਾਈ ਨਾ ਉਲੀਕੀ ਤਾਂ ਭੁੱਖ ਹੜਤਾਲ਼ ਕੀਤੀ ਜਾਵੇਗੀ ਤੇ ਜ਼ਿਲ੍ਹਾ ਪ੍ਰਧਾਨ ਮੋਗਾ ਵੱਲੋਂ ਇਸ ਲਈ ਆਪਣੇ ਨਾਮ ਦੇ ਪਹਿਲ ਦੇ ਆਧਾਰ ਤੇ ਪੇਸ਼ਕਸ਼ ਕੀਤੀ ਗਈ , ਉਹਨਾਂ ਸਮੂਹ ਮੁਲਾਜਮਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਮੈਨਜਮੈਟ ਤੇ ਚੇਅਰਮੈਨ ਨੂੰ ਰਿਕਵਰੀ ਸ਼ੀਜਨ ਨੂੰ ਧਿਆਨ ਚ ਰੱਖਦਿਆਂ ਮੰਗਾ ਫ਼ੌਰੀ ਤੌਰ ਤੇ ਲਾਗੂ ਕਰਵਾਉਣ ਦੀ ਬੇਨਤੀ ਵੀ ਕੀਤੀ ।




