WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਅਪਰਾਧਸਿੱਖਿਆਖੇਡਤਾਜ਼ਾ ਖਬਰਾਂਤਾਜਾ ਖਬਰਾਂਦੇਸ਼ਮਨੋਰੰਜਨਰਾਜਰਾਜਨੀਤੀਵਪਾਰ

‘ ਆਪਣੀ ਵਿਰਾਸਤ ਪਿੰਡ ਕੜਿਆਲ ‘ ਨੇ ਕਰਵਾਈ ਵਿਚਾਰ ਚਰਚਾ 

ਵਿਰਾਸਤ ਤੇ ਸਾਹਿਤ ਦਾ ਸੁਮਿਸ਼ਰਣ ਹੋਇਆ ਲੋਕ ਅਰਪਣ 

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ 24 ਮਾਰਚ ( ਜਸਵੀਰ ਸਿੰਘ ਕਲਸੀ , ਚਰਨਜੀਤ ਸਿੰਘ ) ਮਾਸਟਰ ਪਾਲਾ ਸਿੰਘ ਗਿੱਲ ਜੋ ਮਸ਼ਹੂਰ ਸੀ ਕੜਿਆਲ ਦੀ ਕਬੱਡੀ ਟੀਮ ਕਰਕੇ ਦੇ ਘਰ , ਮਾਸਟਰ ਮਲਕੀਤ ਸਿੰਘ ਦੇ ਸਭ ਤੋਂ ਛੋਟੇ ਭਰਾ ਕਲਾਕਾਰ ਪਰਮਜੀਤ ਕੜਿਆਲ ਵੱਲੋਂ ਨਿੱਜੀ ਪੱਧਰ ‘ਤੇ ਸਥਾਪਿਤ ਕੀਤੀ  ‘ ਆਪਣੀ ਵਿਰਾਸਤ ਪਿੰਡ ਕੜਿਆਲ ‘ ਨੇ ਖੂਹ, ਗੱਡਾ  ਤੇ ਪੰਜਾਲੀ, ਤੰਗਲੀ ਆਦਿ ਵਿਰਾਸਤੀ ਵਸਤੂਆਂ ਦੇ ਨਮੂਨਿਆਂ ਦੇ ਨਾਲ ਮਨੁੱਖ ਦੇ ਬੁੱਤ ਅਤੇ ਪੇਂਟਿੰਗਾਂ ਦੀ ਕਲਾਕਾਰੀ ਦੇ ਸੰਗ ਸਾਥ ਕਵੀਆਂ ਦੀਆਂ ਕਵਿਤਾਵਾਂ ਦਾ ਸੁਮਿਸ਼ਰਣ, ਪੰਚਾਇਤ ਤੇ ਸਾਹਿਤਕਾਰਾਂ ਅਤੇ ਆਂਢੀਆਂ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਸਵੇਰ ਤੋਂ ਆਥਣ ਵੇਲੇ ਤੱਕ ਇਕ ਦਿਨ ਦਾ ਵਿਰਾਸਤੀ ਮੇਲਾ ਬਣਾ ਵਿਖਾਇਆ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਲ ਸਾਹਿਤਕਾਰ ਅਸ਼ੋਕ ਚਟਾਨੀ, ਗੀਤਕਾਰ ਦਰਸ਼ਨ ਦੋਸਾਂਝ , ਜੈਵਿਕ ਵਿਭਿੰਨਤਾ ਦੇ ਮਾਹਿਰ ਡਾਕਟਰ ਹਰਨੇਕ ਰੋਡੇ ਤੇ ਕਵੀ ਜੀਵਨ ਸਿੰਘ ਹਾਣੀ ਦੇ ਨਾਲ ਗ੍ਰਾਮ ਪੰਚਾਇਤ ਕੜਿਆਲ ਦੇ ਸਰਪੰਚ ਰੁਪਿੰਦਰਜੀਤ ਸਿੰਘ ਧਾਲੀਵਾਲ, ਪੰਚ ਪ੍ਰਿਤਪਾਲ ਸਿੰਘ ਤੇ ਗੁਰਮੇਲ ਸਿੰਘ, ਨੰਬਰਦਾਰ ਦਰਸ਼ਨ ਸਿੰਘ ਕਲੇਰ  ਨੇ ਕੀਤੀ। ਸਟੇਜ ਦੀ ਕਾਰਵਾਈ ਪ੍ਰਸਿੱਧ ਕਾਲਮ ਨਵੀਸ ਸਾਹਿਤਕਾਰ ਗੁਰਚਰਨ ਨੂਰਪੁਰ ਤੇ ਕਹਾਣੀਕਾਰ ਜਸਬੀਰ ਕਲਸੀ ਧਰਮਕੋਟ ਨੇ ਬ-ਕਮਾਲ ਨਿਭਾਈ।

‘ ਆਪਣੀ ਵਿਰਾਸਤ ਪਿੰਡ ਕੜਿਆਲ ‘ ਦੇ ਪਲੇਠੇ  ਪ੍ਰੋਗਰਾਮ ਦੇ ਮੋਢੀ ਕਲਾਕਾਰ ਪਰਮਜੀਤ ਕੜਿਆਲ ਨੇ ਆਰੰਭ ਵਿੱਚ ਜਿੱਥੇ ਜੀ ਆਇਆਂ ਨੂੰ ਕਿਹਾ ਉੱਥੇ ਆਪਣਾ ਲਿਖਿਆ ਗੀਤ  ‘ ਆਈ ਬਹਾਰ ‘ ਤੂੰਬੇ ਦੀ ਟੁਣਕਾਰ ਨਾਲ ਸੁਣਾਇਆ। ਇਸ ਦੇ ਨਾਲ ਹੀ ਚਾਹ ਪਾਣੀ ਪੀਣ ਉਪਰੰਤ ਗੁਆਂਢੀ ਪਿੰਡ ਖੋਸਾ ਰਣਧੀਰ ਤੋਂ ਆਏ ਬਲਦੇਵ ਸਿੰਘ ਨੇ ਖੂਹ ਦੇ ਸ਼ਾਨਦਾਰ ਨਮੂਨੇ ਵਾਲੇ ਵਰਕਿੰਗ ਆਰਡਰ ਜਰੀਏ ਬਲਦਾਂ ਦੀ ਜੋੜੀ ਦਾ ਘੁੰਮਣਾ, ਖੂਹ ਦੇ ਕੁੱਤੇ ਦੀ ਟਚ ਟਚ ਅਤੇ ਪਾੜਛੇ ਵਿੱਚ ਚਾਂਦੀ ਵਰਗਾ ਪਾਣੀ ਡਿੱਗਦਾ ਵਿਖਾਇਆ ਤਾਂ ਵੇਖਣ ਵਾਲੇ ਚਿਹਰਿਆਂ ‘ਚੋਂ ਉਹ ਜਿਨ੍ਹਾਂ ਨੇ ਅਜਿਹਾ ਦ੍ਰਿਸ਼ ਪਹਿਲੀ ਵਾਰ ਵੇਖਿਆ ਹੈਰਾਨ ਸਨ। ਬਲਦੇਵ ਸਿੰਘ ਨੇ ਆਪਣੇ ਵੱਲੋਂ ਲਿਆਂਦੇ ਖੇਤੀ ਦੇ ਸੰਦਾਂ ਬਾਰੇ ਉਹਨਾਂ ਦਾ ਨਾਂ ਤੇ ਕੰਮ ਦੱਸ ਕੇ ਜਾਣਕਾਰੀ ਦਿੱਤੀ ਗਈ। ਡਾਕਟਰ ਹਰਨੇਕ ਰੋਡੇ ਵੱਲੋਂ ਸ਼ਹਿਦ ਦੀਆਂ ਮੱਖੀਆਂ ਤੇ ਵੱਖ ਵੱਖ ਫੁੱਲਾਂ ਸਬੰਧੀ ਚਿੱਤਰਾਂ ਰਾਹੀਂ ਜੈਵਿਕ ਵਿਭਿੰਨਤਾ ਬਾਰੇ ਸਮਝਾਇਆ। ਇਸ ਤਰ੍ਹਾਂ ਹੀ ਹਰਭਗਵਾਨ ਸਿੰਘ ਤੇ ਪਰਗਟ ਸਿੰਘ ਮਾਣੂੰਕੇ ਗਿੱਲ ਨੇੜੇ ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਵਾਲੇ ਨੌਜਵਾਨਾਂ ਨੇ ਫਾਈਬਰ ਦੇ ਹੱਥੀਂ  ਬਣਾਏ ਬੁੱਤ ਵਿਖਾਏ। ਪ੍ਰੀਤ ਕੜਿਆਲ  ਜੋ ਨੌਵੀਂ ਜਮਾਤ ਦਾ ਵਿਦਿਆਰਥੀ ਹੈ ਨੇ ਅਤੇ ਗੁਰਸ਼ਰਨ ਸਿੰਘ ਖਾਲਸਾ ਕੜਿਆਲ ਨੇ ਆਪਣੇ ਹੱਥੀਂ ਤਿਆਰ ਕੀਤੀਆਂ ਪੇਂਟਿੰਗਾਂ ਵਿਖਾਈਆਂ। ਸੋਨੂੰ ਕੜਿਆਲ  ਨੇ ਵੇਸਟਿਡ ਵਸਤੂਆਂ ਤੋਂ ਤਿਆਰ ਕੀਤੇ ਸ਼ੋਅ ਪੀਸ ਵਿਖਾਏ। ਗੁਰਪ੍ਰੀਤ ਕੋਮਲ ਮੋਗਾ ਉਹ ਕਲਾਕਾਰ ਹੈ ਜਿਸ ਨੇ ਦੱਸਿਆ ਕਿ ਉਸ ਨੇ ਸੂਈ ਦੇ ਨੱਕੇ ‘ਚੋਂ ਕੱਪੜੇ ਦਾ ਥਾਨ ਲੰਘਾ ਦਿੱਤਾ ਸੀ ਤੇ ਉਸ ਵੱਲੋਂ ਵਿਖਾਈਆਂ ਪੇਂਟਿੰਗਾਂ ਵਿੱਚ ਵੱਖ ਵੱਖ ਦੇਸ਼ਾਂ ਦੇ ਨਮੂਨੇ ਵੇਖਣ ਵਾਲਿਆਂ ਨੂੰ ਵਿਖਾਈ ਦਿੱਤੇ। ਇੰਦਰਜੀਤ  ਸਿੰਘ ਨੌਜਵਾਨ ਸ਼ਹਿਰ ਮੋਗਾ ਵਿਖੇ ਰਹਿੰਦਿਆਂ ਜਿੱਥੇ ਰੋਟੀ ਰੋਜ਼ੀ ਲਈ ਸਾਰਾ ਦਿਨ ਖਰਾਦ ਉਪਰ ਲੱਕੜ ਮਿਸਤਰੀਆਂ ਵਾਸਤੇ ਰੰਦਾ ਮਸ਼ੀਨ ਤਿਆਰ ਕਰਦਾ ਹੈ ਉੱਥੇ ਰਾਤ ਨੂੰ ਆਪਣੀ ਨੀਂਦ ਗੁਆ ਕੇ ਪੇਂਟਿੰਗਾਂ ਤਿਆਰ ਕਰਦਿਆਂ ਆਪਣੇ ਸ਼ੌਕ ਨੂੰ ਵੀ ਜਿਉਂਦਾ ਰੱਖ ਰਿਹਾ ਹੈ। ਗੁਰਪ੍ਰੀਤ ਸਿੰਘ ਕੈਲਵੀ ਧਰਮਕੋਟ  ਪੈਨਸਿਲਾਂ ਦੇ ਸਿੱਕਿਆਂ ਤੋਂ ਤਿਆਰ ਕੀਤੇ ਨਿੱਕੇ ਨਿੱਕੇ ਨਮੂਨੇ ਵਿਖਾ ਰਿਹਾ ਸੀ। ਉਪਰੋਕਤ ਇਹਨਾਂ ਸਾਰੇ ਕਲਾਕਾਰਾਂ ਨੂੰ  ‘ ਆਪਣੀ ਵਿਰਾਸਤ ਪਿੰਡ ਕੜਿਆਲ ‘ ਵੱਲੋਂ ਸਨਮਾਨ ਚਿੰਨ੍ਹ ਦੇ ਨਾਲ ਲੋਈ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

ਕਵੀ ਦਰਬਾਰ ਦੇ ਦੌਰ ਵਿਚ ਪਿੰਡ ਕੜਿਆਲ ਦੇ ਜੰਮਪਲ ਪਰ ਕੈਨੇਡਾ ਰਹਿੰਦੇ ਗੀਤਕਾਰ ਤੇ ਗਾਇਕ ਪਿਆਰਾ ਸਿੰਘ ਚਹਿਲ ਨੇ ਗਾ ਕੇ ਜਾਨਦਾਰ ਸ਼ੁਰੂਆਤ ਕੀਤੀ ਤਾਂ ਬੇਅੰਤ ਕੌਰ ਗਿੱਲ, ਬਲਜਿੰਦਰ ਕੌਰ ਕਲਸੀ, ਵਿਵੇਕ ਕੋਟ ਈਸੇ ਖਾਂ, ਸੰਤੋਖ ਸਿੰਘ ਪੰਨੂ, ਕੁਲਵੰਤ ਸਿੰਘ ਕੰਵਲ, ਬੀਬੀ ਕੁਲਜੀਤ ਕੌਰ,  ਸਰਬਜੀਤ ਭੁੱਲਰ, ਜਸਵੰਤ ਕੜਿਆਲ, ਦਿਲਬਾਗ ਸਿੰਘ ਬੁੱਕਣਵਾਲਾ, ਗੁਰਬਖਸ਼ ਕੋਟੀਆ, ਕਾਕਾ ਮਹਿਤਾਬ ਸਿੰਘ ਧੂੜਕੋਟ, ਅਰੁਣ ਸ਼ਰਮਾ , ਤੀਰਥ ਮੱਲ੍ਹੀ , ਬੂਟਾ ਗੁਲਾਮੀ ਵਾਲਾ, ਜੀਵਨ ਸਿੰਘ ਹਾਣੀ, ਡਾਕਟਰ ਜਸਵਿੰਦਰ ਸਿੰਘ, ਹਰਭਗਵਾਨ ਸਿੰਘ ਮਾਣੂੰਕੇ ਗਿੱਲ , ਅਸ਼ੋਕ ਚਟਾਨੀ ਨੇ ਵਿਰਾਸਤੀ ਵਸਤੂਆਂ ਬਾਰੇ ਵਿਚਾਰ ਪੇਸ਼ ਕੀਤੇ ਅਤੇ ਅੰਤਲੇ ਕਵੀ ਦਰਸ਼ਨ ਦੋਸਾਂਝ ਨੇ ‘ ਰੁੱਤਾਂ ਆਉਂਦੀਆਂ ਰੁੱਤਾਂ ਜਾਂਦੀਆਂ ਸੱਜਣਾਂ ਸੁਗੰਧੀਆਂ ਵਾਲਿਆ ‘ ਤਰੰਨਮ ਵਿੱਚ ਗਾਇਆ ਤਾਂ ਚਾਨਣੀਆਂ ਸ਼ਮਿਆਨੇ ਹੇਠ ਗਰਮੀ ਦੇ ਹੁੰਦਿਆਂ ਪਰ ਠੰਢਾ ਮਿੱਠਾ ਸ਼ਰਬਤ ਪੀਂਦੀ ਇਕੱਤਰਤਾ ਦਾ ਵੱਡਾ ਇਕੱਠ ਪ੍ਰੋਗਰਾਮ ਦੀ ਇਕਾਗਰਤਾ ਵਿੱਚ ਮੰਤਰ ਮੁਗਧ ਹੋਇਆ ਰਿਹਾ। ‘ ਆਪਣੀ ਵਿਰਾਸਤ ਪਿੰਡ ਕੜਿਆਲ ‘ ਦੇ ਇਸ ਪਲੇਠੇ ਵਿਰਾਸਤੀ  ਮੇਲੇ ਅੰਦਰ ਸਮਾਗਮ ਦੀ ਸਫਲਤਾ ਪ੍ਰਤੀ ਜਿੱਥੇ ਪਰਮਜੀਤ ਕੜਿਆਲ ਨੇ ਧੰਨਵਾਦ ਕੀਤਾ ਉੱਥੇ ਗ੍ਰਾਮ ਪੰਚਾਇਤ ਕੜਿਆਲ ਨੇ ਉਸ ਨੂੰ ਲੋਈ ਨਾਲ ਸਨਮਾਨਿਤ ਕੀਤਾ ਗਿਆ।  ਅੰਤ ਵਿੱਚ ‘ ਆਪਣੀ ਵਿਰਾਸਤ ਪਿੰਡ ਕੜਿਆਲ ‘ ਦੀ ਸਹਿਯੋਗੀ ਲਖਵੀਰ ਕੌਰ ਤੇ ਉਸ ਦੀਆਂ ਸਾਥਣਾਂ ਨੇ ਭਰੂਣ ਹੱਤਿਆ ਉਪਰ ਇਕ ਸਕਿੱਟ ਪੇਸ਼ ਕੀਤੀ ਅਤੇ ਗਿੱਧੇ ਦੀਆਂ ਧਮਾਲਾਂ ਪਾ ਕੇ ਹਾਜਰ ਘਰ ਤੇ ਆਂਢ ਗੁਆਂਢ ਅਤੇ ਰਿਸ਼ਤੇਦਾਰ ਔਰਤਾਂ ਨੂੰ ਨੱਚਣ ਲਾ ਦਿੱਤਾ। ਪਤਵੰਤੇ ਸੱਜਣਾਂ ਵਿਚ ਲਵਦੀਪ ਸਿੰਘ ਗਿੱਲ ਭਤੀਜਾ ਪਰਮਜੀਤ ਕੜਿਆਲ, ਕਾਮਰੇਡ ਅਮਰਜੀਤ ਸਿੰਘ, ਵੇਦ ਪ੍ਰਕਾਸ਼ ਸੋਨੀ, ਮੁਖਤਿਆਰ ਸਿੰਘ ਸਿੱਧੂ, ਸ਼ਿੰਗਾਰਾ ਸਿੰਘ ਸਿੱਧੂ, ਲਵਦੀਪ ਸਿੰਘ ਸਰਪੰਚ ਚੁੱਘਾ ਖੁਰਦ, ਮਾਸਟਰ ਮਨਜੀਤ ਸਿੰਘ ਰਾਏ, ਸੁਖਵਿੰਦਰ ਸਿੰਘ ਸਿੰਘਾਂਵਾਲਾ, ਸਵਰਨ ਸਿੰਘ ਕੋਰੋਟਾਣਾ, ਅਰਵਿੰਦਰਪਾਲ ਸਿੰਘ ਸੈਕਟਰੀ, ਅੰਗਰੇਜ ਸਿੰਘ ਜਨੇਰ, ਜਸਵੀਰ ਸਿੰਘ ਗਿੱਲ ਹਾਜਰ ਸਨ।

 

Fast News Punjab

Related Articles

Back to top button