WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2022-02-24 at 6.51.37 PM (3)
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਸਿੱਖਿਆਤਾਜਾ ਖਬਰਾਂ

ਗੁਰੂ ਨਾਨਕ ਕਾਲਜ ਮੋਗਾ ਵਿਖੇ ਮਨਾਇਆ ਅੰਤਰਰਾਸ਼ਟਰੀ ਦਿਵਿਆਂਗ ਦਿਵਸ

100 ਤੋਂ ਵਧੇਰੇ ਦਿਵਿਆਂਗਜਨਾਂ ਨੇ ਕੀਤੀ ਸ਼ਿਰਕਤ, ਮੌਕੇ 'ਤੇ ਕਰਵਾਏ ਯੂ.ਡੀ.ਆਈ. ਕਾਰਡ ਅਪਲਾਈ-ਰਾਜਕਿਰਨ ਕੌਰ

WhatsApp Image 2024-08-10 at 7.15.30 PM
WhatsApp Image 2022-05-20 at 2.57.41 PM
WhatsApp Image 2024-08-10 at 5.49.29 PM
WhatsApp Image 2023-03-28 at 1.44.51 PM (1)
WhatsApp Image 2024-08-10 at 5.37.58 PM
WhatsApp Image 2024-08-10 at 7.15.30 PM (4)
New Year Post 2024 (2)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10
ਮੋਗਾ, 3 ਦਸੰਬਰ(Charanjit Singh)ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਮਨਾਉਣ ਦਾ ਮੁੱਖ ਉਦੇਸ਼ ਦਿਵਿਆਂਗਤਾ ਦੇ ਮੁੱਦਆਂ ਦੀ ਸਮਝ ਨੂੰ ਉਤਸ਼ਾਹਿਤ ਕਰਨਾ ਅਤੇ ਦਿਵਿਆਂਗ ਵਿਅਕਤੀਆਂ ਦੇ ਸਨਮਾਨ, ਅਧਿਕਾਰਾਂ ਅਤੇ ਤੰਦਰੁਸਤੀ ਲਈ ਸਮਰਥਨ ਜੁਟਾਉਣਾ ਹੈ। ਦਿਵਿਆਂਗ ਵਿਅਕਤੀਆਂ ਨੂੰ ਸਧਾਰਨ ਵਿਅਕਤੀਆਂ ਦੇ ਤਰ੍ਹਾਂ ਰਹਿਣ ਦੇ ਯੋਗ ਬਣਾਉਣ ਦੇ ਯਤਨ ਕਰਨ ਲਈ ਵੀ ਇਹ ਦਿਵਸ ਮਨਾਇਆ ਜਾਂਦਾ ਹੈ ਤਾਂ ਕਿ ਦਿਵਿਆਂਗਜਨ ਵੀ ਹਰ ਵਿਅਕਤੀ ਤਰ੍ਹਾਂ, ਹਰ ਤਰ੍ਹਾਂ ਦੀ ਗਤੀਵਿਧੀ ਵਿੱਚ ਬਰਾਬਰਤਾ ਦਾ ਲਾਭ ਲੈ ਸਕਣ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮਿਸ ਰਾਜਕਿਰਨ ਕੌਰ ਨੇ ਗੁਰੂ ਨਾਨਕ ਕਾਲਜ ਮੋਗਾ ਵਿਖੇ ਮਨਾਏ ਜਾ ਰਹੇ ਅੰਤਰਰਾਸ਼ਟਰੀ ਦਿਵਿਆਂਗ ਦਿਵਸ ਵਿੱਚ ਕੀਤਾ। ਇਸ ਮੌਕੇ ਨੇਤਰਹੀਣ ਕਰਮਚਾਰੀਆਂ ਦੀ ਭਲਾਈ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੇਮ ਭੂਸ਼ਣ, ਅਪੰਗ ਸੰਗ ਲੋਕ ਮੰਚ ਪੰਜਾਬ ਦੇ ਕੋਆਰਡੀਨੇਟਰ ਇੰਦਰਜੀਤ ਸਿੰਘ ਰਣਸੀਂਕੇ, ਸੋਆਬੀਮਾਨ ਸੋਸਾਇਟੀ ਪੰਜਾਬ ਪ੍ਰਧਾਨ ਮੀਨਾ ਸ਼ਰਮਾ ਨੇ ਵੀ ਦਿਵਿਆਂਗਜਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਬਾਰੇ ਉਨ੍ਹਾਂ ਨੂੰ ਜਾਗਰੂਕ ਕੀਤਾ।
  ਮਿਸ ਰਾਜਕਿਰਨ ਕੌਰ ਨੇ ੱਸਿਆ ਦਿਵਿਆਂਗਜਨ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ ਇਸ ਲਈ ਇਨ੍ਹਾਂ ਨੂੰ ਵੀ ਸਧਾਰਨ ਵਿਅਕਤੀਆਂ ਦੇ ਤਰ੍ਹਾਂ ਬਰਾਬਰ ਦਾ ਮਾਨ ਸਤਿਕਾਰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਦੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਹਰ ਤਰ੍ਹਾਂ ਦੇ ਯੋਗ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਦੇ ਇਸ ਦਿਵਿਆਂਗ ਦਿਵਸ ਮੌਕੇ ਗੁਰੂ ਨਾਨਕ ਕਾਲਜ ਵਿੱਚ ਯੂ.ਡੀ.ਆਈ.ਡੀ. ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 100 ਤੋਂ ਵਧੇਰੇ ਦਿਵਿਆਂਗਜਨਾਂ ਨੇ ਸ਼ਿਰਕਤ ਕੀਤੀ ਅਤੇ ਇਨ੍ਹਾਂ ਸਾਰੇ ਦਿਵਿਆਂਗਜਨਾਂ ਦੇ ਮੌਕੇ ਤੇ ਹੀ ਯੂ.ਡੀ.ਆਈ.ਕਾਰਡ ਅਪਲਾਈ ਕਰਵਾਏ ਗਏ। ਹਾਜ਼ਰੀਨ ਨੂੰ ਦਿਵਿਆਂਗ ਵਿਅਕਤੀਆਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਇਹ ਯੂ.ਡੀ.ਆਈ.ਡੀ. ਕਾਰਡ ਦਿਵਿਆਂਗ ਵਿਅਕਤੀਆਂ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਵਿੱਚ ਸਹਾਈ ਸਿੱਧ ਹੋਣਗੇ।
Ramandeep kaur

Related Articles

Back to top button