ਧਰਮਕੋਟ ਵਿੱਚ 54 ਨਵੇਂ ਡੀਪੂ ਹੋਲਡਰਾਂ ਨੂੰ ਵਿਧਾਇਕ ਲਾਡੀ ਢੋਸ ਨੇ ਵੰਡੇ ਸਰਟੀਫਿਕੇਟ
ਧਰਮਕੋਟ, 21 ਸਤੰਬਰ ( Charanjit Singh ) ਹਲਕਾ ਧਰਮਕੋਟ ਦੇ ਵੱਖ-ਵੱਖ ਪਿੰਡਾਂ ਵਿੱਚ ਰਾਸ਼ਨ ਦੀ ਵੰਡ ਲਈ ਨਵੇਂ ਅਲਾਟ ਕੀਤੇ ਗਏ 54 ਡੀਪੂਆਂ ਦੇ ਡੀਪੂ ਹੋਲਡਰਾਂ ਨੂੰ ਅੱਜ ਦਫ਼ਤਰ ਮਾਰਕੀਟ ਕਮੇਟੀ ਧਰਮਕੋਟ ਵਿਖੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਨਵ-ਨਿਯੁਕਤ ਡੀਪੂ ਹੋਲਡਰਾਂ ਵਿੱਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਰਾਸ਼ਨ ਦੀ ਵੰਡ ਲਈ ਨਵੇਂ ਡੀਪੂਆਂ ਵਾਸਤੇ ਜਿਨ੍ਹਾਂ ਵਿਅਕਤੀਆਂ ਵੱਲੋਂ ਅਰਜ਼ੀਆਂ ਦਿੱਤੀਆਂ ਗਈਆਂ ਸਨ ਅਤੇ ਜਿਨ੍ਹਾਂ ਪੁਰਾਣੇ ਡੀਪੂ ਹੋਲਡਰਾਂ ਦੇ ਡੀਪੂ ਰੀਨਿਊ ਹੋਣੇ ਸਨ, ਉਨ੍ਹਾਂ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਅੱਜ ਸਰਟੀਫਿਕੇਟ ਤਕਸੀਮ ਕੀਤੇ ਗਏ। ਇਸ ਨਾਲ ਨਵੇਂ ਡੀਪੂ ਹੋਲਡਰਾਂ ਨੂੰ ਆਪਣਾ ਕਾਰਜ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ।ਸਰਟੀਫਿਕੇਟ ਤਕਸੀਮ ਕਰਨ ਉਪਰੰਤ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਨਵੇਂ ਡੀਪੂ ਹੋਲਡਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੂਰੇ ਪੰਜਾਬ ਵਿੱਚ ਨਵੇਂ ਰਾਸ਼ਨ ਵੰਡ ਵਾਲੇ ਡੀਪੂ ਅਲਾਟ ਕੀਤੇ ਗਏ ਹਨ। ਇਸੇ ਤਹਿਤ ਹਲਕਾ ਧਰਮਕੋਟ ਵਿੱਚ 54 ਨਵੇਂ ਡੀਪੂ ਹੋਲਡਰਾਂ ਨੂੰ ਅੱਜ ਸਰਟੀਫਿਕੇਟ ਦੇ ਕੇ ਆਪਣਾ ਕਾਰਜ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ।ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਡੀਪੂ ਹੋਲਡਰ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਰਾਸ਼ਨ ਨੂੰ ਲਾਭਪਾਤਰੀਆਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਲਈ ਨਵੇਂ ਡੀਪੂ ਹੋਲਡਰਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਪਾਰਦਰਸ਼ਤਾ ਅਤੇ ਤਨਦੇਹੀ ਨਾਲ ਨਿਭਾਉਣ ਅਤੇ ਰਾਸ਼ਨ ਕਾਰਡ ਧਾਰਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਉਣ ਦੇਣ।ਇਸ ਮੌਕੇ ਨਵ-ਨਿਯੁਕਤ ਡੀਪੂ ਹੋਲਡਰਾਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਇਹ ਮੌਕਾ ਉਨ੍ਹਾਂ ਲਈ ਰੁਜ਼ਗਾਰ ਦੇ ਨਾਲ-ਨਾਲ ਲੋਕਾਂ ਦੀ ਸੇਵਾ ਕਰਨ ਦਾ ਵੀ ਮੌਕਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਆਪਣੇ ਕਾਰਜ ਨੂੰ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਆਪਣੇ-ਆਪਣੇ ਪਿੰਡਾਂ ਵਿੱਚ ਰਾਸ਼ਨ ਕਾਰਡ ਧਾਰਕਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦੇਣਗੇ। ਇਸ ਮੌਕੇ ਸੁਖਵਿੰਦਰ ਸਿੰਘ ਗਿੱਲ ਡੀ.ਐੱਫ.ਐੱਸ.ਓ., ਇੰਸਪੈਕਟਰ ਫੂਡ ਸਪਲਾਈ ਰਾਜਵੰਤ ਸਿੰਘ ਵਾਲੀਆ, ਤੀਰਥ ਸਿੰਘ ਮਾਨ, ਪ੍ਰਿਤਪਾਲ ਸਿੰਘ ਸਿੱਧੂ, ਦੇਵ ਰਤਨ ਸਿੰਘ ਏ.ਐੱਫ.ਐੱਸ.ਓ., ਸੁਰਿੰਦਰ ਕੁਮਾਰ ਸ਼ਰਮਾ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀਆਂ ਤੋਂ ਇਲਾਵਾ ਗੁਰਤਾਰ ਸਿੰਘ ਸੰਧੂ ਕਮਾਲਕੇ ਚੇਅਰਮੈਨ ਮਾਰਕੀਟ ਕਮੇਟੀ ਧਰਮਕੋਟ, ਅਮਨ ਪੰਡੋਰੀ ਚੇਅਰਮੈਨ ਮਾਰਕੀਟ ਕਮੇਟੀ ਕੋਟ ਇਸੇ ਖਾਂ, ਡਾਕਟਰ ਸਤਭਾਗ ਸਿੰਘ ਬੱਡੂਵਾਲ, ਜਸਪਾਲ ਸਿੰਘ ਲੋਹਗੜ, ਕੁਲਦੀਪ ਸਿੰਘ ਸਰਪੰਚ ਨਸੀਰੇ ਵਾਲਾ, ਗੁਰਪ੍ਰੀਤ ਸਿੰਘ ਕਰੀਰ, ਗੁਰਦੇਵ ਸਿੰਘ ਸਾਬਕਾ ਸਰਪੰਚ ਕਮਾਲ ਕੇ, ਦਲਜੀਤ ਸਿੰਘ ਬਡੂਵਾਲ, ਮੁਖਤਿਆਰ ਸਿੰਘ ਮੰਦਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡੀਪੂ ਹੋਲਡਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
