21,22 ਅਤੇ 23 ਸਤੰਬਰ ਨੂੰ ਵਿਸ਼ਾਲ ਖੂਨਦਾਨ ਕੈੰਪ ਤੇ ਫ਼ਰੀ ਮੈਡੀਕਲ ਚੈੱਕਅੱਪ ਕੈੰਪ ਲਗਾਇਆ ਜਾਵੇਗਾ

( ਚਰਨਜੀਤ ਸਿੰਘ)
ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਮਿਤੀ 21, 22 ਤੇ 23 ਸਤੰਬਰ ਨੂੰ ਸ. ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫ਼ੇਅਰ ਸੁਸਾਇਟੀ (ਰਜਿ.) ਪੰਜਾਬ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਫ਼ਰੀ ਮੈਡੀਕਲ ਚੈੱਕਅੱਪ ਕੈੰਪ 22, 23 ਸਤੰਬਰ 2026 ਨੂੰ ਗੁਰਦਵਾਰਾ ਗੋਦੜੀ ਸਾਹਿਬ ਦੇ ਨਜ਼ਦੀਕ ਲਗਾਇਆ ਜਾਵੇਗਾ ਜਿਸ ਵਿੱਚ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਵੀ ਦਿਤੀਆਂ ਜਾਨ ਗਿਆ ਇਹ ਕੈੰਪ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਫਰੀਦਕੋਟ ਦੇ ਨਾਲ ਲਗਾਇਆ ਜਾਣਾ ਹੈ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸ਼ੇਖ ਫ਼ਰੀਦ ਵੋਕੇਸ਼ਨਲ ਸੈਂਟਰ, ਜੁਬਲੀ ਚੌਂਕ ਫ਼ਰੀਦਕੋਟ ਵਿਖੇ ਸੁਸਾਇਟੀ ਦੇ ਸੰਸਥਾਪਕ ਅਤੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਸ ਵਿਸ਼ਾਲ ਖ਼ੂਨਦਾਨ ਕੈਂਪ ਪੰਜਾਬ ਸ਼ੋਸ਼ਲ ਸੁਸਾਇਟੀ,ਰੈੱਡ ਕਰਾਸ ਸੁਸਾਇਟੀ, ਸ਼ੇਖ ਫ਼ਰੀਦ ਵੈਲਫ਼ੇਅਰ ਕਲੱਬ ਫ਼ਰੀਦਕੋਟ,ਰੋਟਰੀ ਕਲੱਬ ਫਰੀਦਕੋਟ, ਅੱਲਾਇੰਸ ਕਲੱਬ ਕੋਟਕਪੂਰਾ,ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਸਮਾਜ ਸੇਵੀ ਅਤੇ ਸੰਸਥਾਵਾਂ ਫ਼ਰੀਦਕੋਟ ਆਦਿ ਦਾ ਵਿਸੇਸ਼ ਸਨਮਾਨ ਕੀਤਾ ਜਾਉਗਾ । 23 ਸਤੰਬਰ ਨੂੰ ਸਾਰੇ ਪੱਤਰਕਾਰ ਵੀਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ/ ਇਸ ਕੈਂਪ ਵਿੱਚ ਸਮਾਜਿਕ, ਧਾਰਮਿਕ, ਸਾਹਿਤਕ ,ਰਾਜਨੀਤ ਕ ਆਦਿ ਖੇਤਰ ਦੀਆਂ ਉੱਘੀਆਂ ਸਖ਼ਸ਼ੀਅਤਾਂ ਵੀ ਸ਼ਿਰਕਤ ਕਰਨਗੀਆਂ। ਇਸ ਵਿਸ਼ਾਲ ਖ਼ੂਨਦਾਨ ਕੈਂਪ ਵਿੱਚ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੀਟਿੰਗ ਦੌਰਾਨ ਸੁਸਾਇਟੀ ਦੇ ਅਹੁਦੇਦਾਰ ਪ੍ਰੋ. ਬੀਰ ਇੰਦਰ ਸਰਾਂ, ਗੁਰਬਿੰਦਰ ਸਿੰਘ ਸਿੱਖਾਂਵਾਲਾ, ਅਮਜ਼ਦ ਖਾਨ, ਮਲਕੀਤ ਸਿੰਘ,ਵਿੱਕੀ , ਜਸਵੀਰ ਸਿੰਘ ਵਰਿੰਗ, ਮੈਦਾਨ ਫਰੀਦਕੋਟ, ਅਲੇਕ੍ਸ ਦੱਸੂਜਾ, ਮਨਜੀਤ ਸਿੰਘ, ਬੱਚਿਤਰ ਸਿੰਘ, ਸ਼ੰਕਰ ਸ਼ਰਮਾ, ਸਾਗਰ, ਸਾਹਿਲ ਪ੍ਰਤਾਪ, ਕੁਲਵੰਤ ਸਿੰਘ, ਮਨਮੋਹਨ ਸਿੰਘ, ਸੁਖਦੀਪ ਗੋਰਾ,ਕੇ.ਪੀ. ਸਿੰਘ ਸਰਾਂ, ਸੰਨੀ, ਰਾਜ ਗਿੱਲ ਭਾਣਾ, ਜਗਜੀਤ ਸਿੰਘ, ਸ਼ਾਮਿਲ ਹੋਏ। ਗੁਰਜੀਤ ਸਿੰਘ ਹੈਰੀ ਢਿੱਲੋਂ ਨੇ ਅਪੀਲ ਕੀਤੀ ਕਿ ਜੇਕਰ ਕੋਈ ਵੀ ਵਿਅਕਤੀ ਜਾਂ ਸੰਸਥਾ ਇਸ ਖ਼ੂਨਦਾਨ ਕੈਂਪ ਵਿੱਚ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਕਰਨਾ ਚਾਹੁੰਦੇ ਹਨ ਤਾਂ ਉਹ 98786-52453 ‘ਤੇ ਸੰਪਰਕ ਕਰ ਸਕਦੇ ਹਨ। ਇਹ ਕੈਂਪ ਸ਼ੇਖ ਫਰੀਦ ਵੋਕੇਸ਼ਨਲ ਸੈਂਟਰ ਨੇੜੇ ਹੰਸ ਬੁੱਕ ਸ਼ਾਪ,ਕਾਲਜ ਰੋਡ ਫਰੀਦਕੋਟ ਲਗਾਇਆ ਜਾਵੇਗਾ






