ਤਾਜਾ ਖਬਰਾਂ
ਕੋਟ ਇਸੇ ਖ਼ਾਂ ਵਿਖੇ ਸਰਕਾਰੀ ਨੌਕਰੀ ਦੀ ਤਿਆਰੀ ਲਈ ਬੈਚ ਜਨਵਰੀ 2024 ਤੋਂ ਸ਼ੁਰੂ

ਮੋਗਾ 23 ਦਸੰਬਰ (Charanjit Singh) ਕੋਟ ਇਸੇ ਖ਼ਾਂ ਵਿਖੇ ਸਰਕਾਰੀ ਨੌਕਰੀ ਦੀ ਤਿਆਰੀ ਲਈ ਬੈਚ ਜਨਵਰੀ ਤੋਂ ਸ਼ੁਰੂ ਹੈ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਗਲੋਰਿਅਸ ਕੋਚਿੰਗ ਸੈਂਟਰ ਕੋਟ ਈਸੇ ਖ਼ਾਂ ਦੇ ਮੈਨੇਜਿੰਗ ਡਾਇਰੈਕਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਗਲੋਰਿਅਸ ਕੋਚਿੰਗ ਸੈਂਟਰ ਕੋਟ ਈਸੇ ਖਾਂ ਵਿਚ ਨਵੇਂ ਸਾਲ ਦੀ ਸ਼ੁਰੂਆਤ ਤੇ ਸਰਕਾਰੀ ਨੌਕਰੀ ਦੇ ਪੇਪਰਾਂ ਦੀ ਤਿਆਰੀ ਦੇ ਲਈ ਨਵੇਂ ਬੈਚ ਸ਼ੁਰੂ ਕੀਤੇ ਜਾ ਰਹੇ ਹਨ | ਕੋਚਿੰਗ ਸੈਂਟਰ ਕੋਟ ਈਸੇ ਖਾਂ ਦੇ ਸੀਨੀਅਰ ਅਧਿਆਪਕ ਬਲਰਾਜ ਸਿੰਘ ਵਿਸ਼ੇਸ਼ ਬੈਚ ਤਿਆਰ ਕਰ ਰਹੇ ਹਨ | ਜਿੰਨਾ ਵਿਚ ਸਰਕਾਰ ਦੁਆਰਾ ਕੱਢੀਆਂ ਜਾ ਰਹੀਆਂ ਸਾਰੀਆਂ ਪੋਸਟਾਂ ਦੀ ਤਿਆਰੀ ਕਾਰਵਾਈ ਜਾਵੇਗੀ |ਉਨ੍ਹਾਂ ਦੱਸਿਆ ਕਿ ਬੈਚ ਵਿਚ PSTET, NTT, ETT, PSPCL, Post Office ਅਤੇ Defence services ਸਭ ਦੀ ਤਿਆਰੀ ਕਰਵਾਈ ਜਾਵੇਗੀ | ਅੰਗਹੀਣ ਵਿਦਿਆਰਥੀਆਂ ਲਈ ਫੀਸ ਵਿੱਚ 80% ਤੱਕ ਦੀ ਛੋਟ ਦਿੱਤੀ ਜਾ ਰਹੀ ਹੈ ਤਾਂ ਜ਼ੋ ਅੰਗਹੀਣ ਵਿਦਿਆਰਥੀ ਵੀ ਆਪਣੇ ਭਵਿੱਖ ਦਾ ਫੈਸਲਾ ਕਰ ਸਕਣ।



