WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਡੇਅਰੀ ਵਿਕਾਸ ਵਿਭਾਗ ਨੇ 35 ਕਿਸਾਨਾਂ ਨੂੰ ਅਸੀਸ ਫੀਡ ਫੈਕਟਰੀ ਦਾ ਕਰਵਾਇਆ ਦੌਰਾ

ਕਿਸਾਨ ਤਕਨੀਕੀ ਜਾਣਕਾਰੀ ਨਾਲ ਘੱਟ ਖਰਚੇ ਵਿੱਚ ਕਮਾ ਸਕਦੇ ਹਨ ਵੱਧ ਮੁਨਾਫ਼ਾ-ਡਿਪਟੀ ਡਾਇਰੈਕਟਰ ਡੇਅਰੀ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10
ਮੋਗਾ, 25 ਅਗਸਤ ( ਚਰਨਜੀਤ ਸਿੰਘ )
ਪੰਜਾਬ ਸਰਕਾਰ ਦੇ ਡੇਅਰੀ ਵਿਕਾਸ ਵਿਭਾਗ ਵੱਲੋਂ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਤੇ ਨਵੀਆਂ ਤਕਨੀਕਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।   ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਡਾਇਰੈਕਟਰ ਡੇਅਰੀ, ਮੋਗਾ (ੲ.ਸ) ਡਾ. ਬੀਰਪ੍ਰਤਾਪ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਤਕਨੀਕੀ ਸਮੇਂ ਦੇ ਹਾਣੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।
ਡਿਪਟੀ ਡਾਇਰੈਕਟਰ ਡੇਅਰੀ ਮੋਗਾ ਸ੍ਰੀ ਹਰਪਾਲ ਸਿੰਘ ਨੇ ਦੱਸਿਆ ਇਸੇ ਮਕਸਦ ਤਹਿਤ ਅੱਜ ਜਿਲ੍ਹੇ ਦੇ ਅਗਾਂਹਵਧੂ 35 ਡੇਅਰੀ ਕਿਸਾਨਾਂ ਨੂੰ ਕੈਟਲਫੀਡ ਸਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਆਤਮਾ (ਐਗਰੀਕਲਚਰਲ ਤਕਨਾਲੌਜੀ ਮੈਨੇਜਮੈਂਟ ਏਜੰਸੀ) ਮੋਗਾ ਦੇ ਸਹਿਯੋਗ ਨਾਲ ਅਸੀਸ ਫੀਡ ਫੈਕਟਰੀ, ਮੋਗਾ ਦਾ ਦੌਰਾ ਕਰਵਾਇਆ ਗਿਆ। ਅਸੀਸ ਕੈਟਲ ਫੀਡ ਫੈਕਟਰੀ ਮੋਗਾ ਦੇ ਜੀ.ਐਮ ਸ੍ਰੀ ਗਨੇਸ਼ ਸ਼ਰਮਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਅਗਾਂਹ ਵਧੂ ਕਿਸਾਨਾਂ ਨੂੰ ਪੂਰੀ ਮਸ਼ੀਨਰੀ ਅਤੇ ਲੈਬਾਰਟਰੀ ਦਾ ਦੌਰਾ ਕਰਵਾਇਆ।ਇਸ ਦੌਰੇ ਦੀ ਇੰਚਾਰਜ ਡੇਅਰੀ ਇੰਸਪੈਕਟਰ ਨਵਦੀਪ ਕੌਰ ਨੇ ਅਗਾਂਹਵਧੂ ਕਿਸਾਨਾਂ ਦੀ ਤਕਨੀਕੀ ਜਾਣਕਾਰੀ ਇਕੱਠਾ ਕਰਨ ਵਿੱਚ ਮੱਦਦ ਕੀਤੀ।
ਸ੍ਰੀ ਹਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਦਾ ਕਿਸਾਨ ਬਹੁਤ ਹੀ ਮਿਹਨਤੀ ਹੈ ਇਸ ਕਰਕੇ ਹੀ ਪੰਜਾਬ ਵਿੱਚ ਦੁੱਧ ਦਾ ਉਤਪਾਦਨ 2 ਫੀਸਦੀ ਪਸ਼ੂਆਂ ਨਾਲ ਪੂਰੇ ਭਾਰਤ ਦਾ 8 ਤੋਂ 10 ਫੀਸਦੀ ਬਣਦਾ ਹੈ।  ਦੁੱਧ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਖੁਰਾਕ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ।  ਉਨ੍ਹਾਂ ਕਿਹਾ ਕਿ ਸਸਤਾ ਦੁੱਧ ਪੈਦਾ ਕਰਨ ਦੇ ਲਈ ਹਰੇ ਪੱਠੇ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾ ਸਕਦਾ ਹੈ ਪ੍ਰੰਤੂ ਜਿਹੜੇ ਵੱਧ ਦੁੱਧ ਪੈਦਾ ਕਰਨ ਵਾਲੇ ਪਸ਼ੂ ਹਨ ਉਨ੍ਹਾਂ ਨੂੰ ਕੈਟਲਫੀਡ ਦਾ ਸਹਾਰਾ ਲੈਣਾ ਪੈਂਦਾ ਹੈ।
ਇਸ ਦੌਰੇ ਵਿੱਚ ਸ਼ਾਮਿਲ ਹੋਏ ਜ਼ਿਲ੍ਹੇ ਦੇ 35 ਅਗਾਂਹ ਵਧੂ ਕਿਸਾਨਾਂ ਨੇ ਦੱਸਿਆ ਕਿ ਡੇਅਰੀ ਵਿਕਾਸ ਵਿਭਾਗ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਇਸ ਦੌਰੇ ਨਾਲ ਉਨ੍ਹਾਂ ਨੂੰ ਘੱਟ ਖਰਚੇ ਵਿੱਚ ਵੱਧ ਦੁੱਧ ਪੈਦਾ ਕਰਨ ਦੀਆਂ ਤਕਨੀਕਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ।ਉਨ੍ਹਾਂ ਦੱਸਿਆ ਵੱਖ ਵੱਖ ਵਰਗ ਦੇ ਪਸ਼ੂਆਂ ਲਈ ਵੱਖ ਵੱਖ ਫੀਡਾਂ ਅਤੇ ਹੋਰ ਖੁਰਾਕਾਂ ਬਾਰੇ ਵੀ ਚੰਗੀ ਜਾਣਕਾਰੀ ਇਸ ਦੌਰੇ ਵਿੱਚ ਸਿੱਖਣ ਨੂੰ ਮਿਲੀ ਹੈ।
Fast News Punjab

Related Articles

Back to top button