ਤਾਜਾ ਖਬਰਾਂ
ਪੰਜਾਬ ਵਾਲੀਬਾਲ ਸੀਨੀਅਰ ਚੈਪੀਅਨਸ਼ਿਪ ਲਈ ਜ਼ਿਲ੍ਹਾ ਪੱਧਰੀ ਚੋਣ ਟ੍ਰਾਇਲ ਕਰਵਾਏ ਗਏ

ਭਿੰਡਰ ਕਲਾਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਕੰਨਿਆ ਸਕੂਲ ਵਿੱਚ ਵਾਲੀਬਾਲ ਦੇ ਜ਼ਿਲ੍ਹਾ ਪੱਧਰੀ ਟੀਮ ਲੜਕੇ ਅਤੇ ਲੜਕੀਆਂ ਦੀ ਚੋਣ ਲਈ ਟ੍ਰਾਇਲ ਕਰਵਾਏ ਗਏ ਇਸ ਮੌਕੇ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਸਤਵੀਰ ਸਿੰਘ ਸੱਤੀ ਜਾਲਾਲਾਬਾਦ , ਜਗਵਿੰਦਰ ਸਿੰਘ ਪੱਤੋ ਜ਼ਿਲ੍ਹਾ ਸੈਕਟਰੀ, ਮਾਸਟਰ ਮਨਜੀਤ ਸਿੰਘ ਭਿੰਡਰ ਕੋਚ , ਹਰਪ੍ਰੀਤ ਸਿੰਘ ਪ੍ਰਿੰਸੀਪਲ, ਵਰੁਣਦੀਪ ਸਿੰਘ ਡੀਪੀ , ਸੁਰਜੀਤ ਸਿੰਘ ਮੈਂਬਰ, ਪੀਤਾ ਮੈਬਰ ਆਦਿ ਮੌਜੂਦ ਰਹੇ, ਸ਼੍ਰੀ ਅ੍ਰੰਮਿਤਸਰ ਸਾਹਿਬ ਵਿਖੇ 18-20 ਸਤੰਬਰ ਨੂੰ ਸੀਨੀਅਰ ਪੰਜਾਬ ਵਾਲੀਬਾਲ ਚੈਪੀਅਨ਼ਿਪ ਹੋ ਰਹੀ ਹੈ




