WhatsApp Image 2024-08-10 at 5.43.20 PM
WhatsApp Image 2022-05-20 at 3.04.26 PM
WhatsApp Image 2024-08-10 at 5.24.00 PM
WhatsApp Image 2022-05-05 at 9.37.25 AM
WhatsApp Image 2022-12-03 at 3.18.40 PM
WhatsApp Image 2024-08-10 at 5.43.20 PM
Sure Visa Adds 2)
WhatsApp Image 2022-05-05 at 9.36.34 AM
WhatsApp Image 2022-05-16 at 1.37.06 PM
WhatsApp Image 2024-08-10 at 7.17.29 PM
S K Shooting 2
WhatsApp Image 2025-01-11 at 15.37.17 (1)
WhatsApp Image 2025-01-09 at 16.58.52
S K Shooting 2
ਤਾਜਾ ਖਬਰਾਂ

ਜ਼ਿਲ੍ਹਾ ਮੋਗਾ ਦੇ ਲੋਕਾਂ ਨੂੰ ਜਲਦ ਸਮਰਪਿਤ ਹੋਣਗੇ ਤਿੰਨ ਹੋਰ ਨਵੇਂ ਆਮ ਆਦਮੀ ਕਲੀਨਿਕ

ਧਰਮਕੋਟ, ਫਤਹਿਗੜ੍ਹ ਪੰਜਤੂਰ ਤੇ ਬਾਘਾਪੁਰਾਣਾ ਵਿੱਚ ਖੁੱਲਣਗੇ ਨਵੇਂ ਆਮ ਆਦਮੀ ਕਲੀਨਿਕ-ਡਿਪਟੀ ਕਮਿਸ਼ਨਰ

WhatsApp Image 2022-05-20 at 2.57.41 PM
WhatsApp Image 2023-03-28 at 1.44.51 PM (1)
WhatsApp Image 2024-08-10 at 7.15.30 PM (4)
WhatsApp Image 2022-05-23 at 10.44.37 AM
WhatsApp Image 2022-03-17 at 5.53.21 PM (1)
WhatsApp Image 2022-05-05 at 9.09.16 AM
Sure Visa Adds (5)
Nagpal 3
WhatsApp Image 2025-01-09 at 16.59.28
WhatsApp Image 2025-01-11 at 14.26.10

ਮੋਗਾ, 16 ਅਕਤੂਬਰ (Charnjit Singh) –
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸ਼ਨ ਮੋਗਾ ਵੱਲੋਂ ਸਿਹਤ ਵਿਭਾਗ ਨਾਲ ਰਾਬਤਾ ਬਣਾ ਕੇ ਜ਼ਿਲ੍ਹਾ ਮੋਗਾ ਵਿੱਚ ਤਿੰਨ ਹੋਰ ਆਮ ਆਦਮੀ ਕਲੀਨਿਕਾਂ ਨੂੰ ਖੋਲ੍ਹਣ ਲਈ ਤਿਆਰੀਆਂ ਜੰਗੀ ਪੱਧਰ ਉਪਰ ਜਾਰੀ ਹਨ, ਇਨ੍ਹਾਂ ਤਿੰਨ ਨਵੇਂ ਆਮ ਆਦਮੀ ਕਲੀਨਿਕਾਂ ਦੀਆਂ ਸੇਵਾਵਾਂ ਵੀ ਲੋਕ ਛੇਤੀ ਹੀ ਲੈਣ ਲੱਗਣਗੇ। ਨਵੇਂ ਕਲੀਨਿਕ ਧਰਮਕੋਟ, ਫਤਹਿਗੜ੍ਹ ਪੰਜਤੂਰ ਅਤੇ ਬਾਘਾਪੁਰਾਣਾ ਵਿਖੇ ਖੁੱਲ੍ਹਣ ਜਾ ਰਹੇ ਹਨ। ਇਸ ਸਬੰਧੀ ਇਮਾਰਤ ਉਸਾਰੀ ਦੇ ਨਾਲ ਨਾਲ ਸਟਾਫ਼ ਤਾਇਨਾਤੀ ਵੀ ਕੀਤੀ ਜਾ ਰਹੀ ਹੈ। ਤੀਸਰੇ ਗੇੜ੍ਹ ਵਿੱਚ ਹੁਣ ਇਹ ਤਿੰਨੋਂ ਆਮ ਆਦਮੀ ਕਲੀਨਿਕ ਚਾਲੂ ਹੋ ਜਾਣਗੇ।
ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਆਮ ਲੋਕਾਂ ਨੂੰ ਉੱਚ ਦਰਜੇ ਦੀਆਂ ਸਿਹਤ ਸਹੂਲਤਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹੱਈਆ ਕਰਵਾਉਣ ਦੇ ਮਕਸਦ ਵਜੋਂ ਜ਼ਿਲ੍ਹਾ ਮੋਗਾ ਵਿੱਚ ਪਹਿਲਾਂ ਤੋਂ ਖੋਲ੍ਹੇ ਗਏ 24 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਚੱਲ ਰਹੇ ਹਨ, ਜਿੰਨ੍ਹਾਂ ਦਾ ਮੋਗਾ ਵਾਸੀਆਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਹੈ।
ਇਹ ਕਲੀਨਿਕ ਪਿੰਡ ਲੰਢੇਕੇ, ਘੋਲੀਆ ਖੁਰਦ, ਹਿੰਮਤਪੁਰਾ, ਬਿਲਾਸਪੁਰ, ਧਰਮਕੋਟ, ਦੁੱਨੇਕੇ, ਰਾਜਿਆਣਾ, ਮੱਲ੍ਹੀਆਂਵਾਲਾ, ਬੁੱਟਰ ਕਲਾਂ, ਚੜਿੱਕ, ਫਤਹਿਗੜ੍ਹ ਪੰਜਤੂਰ, ਲੰਡੇ, ਰਾਉਕੇ ਕਲਾਂ, ਅਰਬਨ ਸਲੱਮ ਏਰੀਆ ਡਿਸਪੈਂਸਰੀ, ਕਿਸ਼ਨਪੁਰਾ ਕਲਾਂ, ਖੋਸਾ ਰਣਧੀਰ, ਮਾਣੂੰਕੇ, ਸੁਖਾਨੰਦ, ਲੋਪੋਂ, ਕੋਕਰੀ ਕਲਾਂ, ਦੌਲਤਪੁਰਾ ਨੀਂਵਾਂ, ਚੰਦ ਨਵਾਂ, ਜਲਾਲਾਬਾਦ ਅਤੇ ਪੱਤੋ ਹੀਰਾ ਸਿੰਘ ਵਿਖੇ ਸਫ਼ਲਤਾਪੂਰਵਕ ਚੱਲ ਰਹੇ ਹਨ। ਇਨ੍ਹਾਂ 24 ਆਮ ਆਦਮੀ ਕਲੀਨਿਕਾਂ ਜਰੀਏ ਹੁਣ ਤੱਕ 2,16,098 ਲੋਕਾਂ ਨੇ ਮੁਫ਼ਤ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ ਹਨ ਅਤੇ ਵੱਖ ਵੱਖ ਤਰ੍ਹਾਂ ਦੇ 59157 ਲੈਬ ਟੈਸਟ ਵੀ ਹੁਣ ਤੱਕ ਇਨ੍ਹਾਂ ਜਰੀਏ ਮੁਫ਼ਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਨਾਲ ਆਮ ਲੋਕਾਂ ਦੀ ਜੇਬ ਉੱਪਰ ਪੈਣ ਵਾਲਾ ਆਰਥਿਕ ਬੋਝ ਬਹੁਤ ਹੱਦ ਤੱਕ ਘੱਟ ਹੋਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰ ਵਿੱਚ ਮਿਸਾਲੀ ਤਬਦੀਲੀਆਂ ਲਿਆਉਣ ਲਈ ਲਗਾਤਾਰ ਯਤਨਸ਼ੀਲ ਹੈ। ਆਮ ਆਦਮੀ ਕਲੀਨਿਕ ਸਿਹਤ ਖੇਤਰ ਵਿੱਚ ਇੱਕ ਵੱਡੀ ਕ੍ਰਾਂਤੀ ਸਾਬਿਤ ਹੋਏ ਹਨ। ਇਨ੍ਹਾਂ ਕਲੀਨਿਕਾਂ ਵਿੱਚ ਵੱਖ-ਵੱਖ ਤਰਾਂ ਦੇ 45 ਟੈਸਟ ਅਤੇ 75 ਤਰ੍ਹਾਂ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਕਲੀਨਿਕਾਂ ਦੇ ਖੁੱਲਣ ਨਾਲ ਆਮ ਲੋਕਾਂ ਨੂੰ ਉਨਾਂ ਦੇ ਘਰਾਂ ਦੇ ਨੇੜੇ ਹੀ ਉੱਚ ਪੱਧਰ ਦੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਹਨ।

 

 

Fast News Punjab

Related Articles

Back to top button