ਇੰਟਰਪ੍ਰੀਨਿਊਰਸ਼ਿਪ ਦੀ ਪ੍ਰਮੋਸ਼ਨ ਲਈ ਜਾਗਰੂਕਤਾ ਕੈਂਪ ਲਗਾਇਆ

ਮੋਗਾ, 19 ਮਈ ( Charanjit Singh) ਅਜ਼ਾਦੀ ਕਾ 75 ਵਾਂ ਅੰਮ੍ਰਿਤ ਮਹੋਤਸਵ ਪ੍ਰੋਗਰਾਮ ਅਧੀਨ ਸਟੇਟ ਪਲਾਨ ਸਕੀਮ ਤਹਿਤ ਜਿਲ੍ਹਾ ਮੋਗਾ ਦੇ ਅਨੂਸੂਚਿਤ ਜਾਤੀ ਦੇ ਨੌਜਵਾਨਾਂ ਨੂੰ ਬਤੌਰ ਐਟਰਪਰੀਨਿਊਰ ਪਰਮੋਟ ਕਰਨ ਲਈ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੋਗਾ ਵਲੋ ਇੰਟਰਪ੍ਰੀਨਿਊਰਸ਼ਿਪ ਦੀ ਪ੍ਰਮੋਸ਼ਨ ਲਈ ਅਵੇਰਨੈਸ ਕੈਪ ਆਯੋਜਤ ਕਰਕੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਮਹਿਕਮੇ ਇਕੋ ਪਲੇਟਫਾਰਮ ਉੱਤੇ ਪਿੰਡ ਖੋਟੇ, ਤਹਿਸੀਲ ਨਿਹਾਲ ਸਿੰਘ ਵਾਲਾ ਵਿਖੇ ਇਕੱਠੇ ਕੀਤੇ। ਇਸ ਕੈਪ ਵਿੱਚ ਸਰਕਾਰੀ ਮਹਿਕਮਿਆਂ ਵਲੋ ਵਿਸ਼ੇਸ਼ ਰੂਪ ਵਿੱਚ ਮੌਕੇ ਤੇ ਹਾਜ਼ਰੀਨ ਵਲੋ ਪੁੱਛੇ ਗਏ ਸਵਾਲਾਂ ਦਾ ਯੋਗ ਜਵਾਬ ਵੀ ਦਿੱਤਾ ਗਿਆ ਅਤੇ ਸਰੋਤਿਆਂ ਵਿੱਚ ਭਾਰੀ ਉਤਸਾਹ ਪਾਇਆ ਗਿਆ ਅਤੇ ਕੈਪ ਵਿੱਚ ਭਾਰੀ ਗਿਣਤੀ ਵਿੱਚ ਭਾਗ ਲਿਆ ।
ਐਮ.ਐਸ.ਐਮ.ਈ-ਡੀ.ਆਈ, ਲੁਧਿਆਣਾ, ਐਨ.ਐਸ.ਆਈ.ਸੀ ਦੀ ਐਸ.ਸੀ ਹੱਬ, ਲੁਧਿਆਣਾ, ਡਾਇਰੈਕਟਰ ਜਨਰਲ ਫੌਰਨ ਟਰੇਡ, ਲੁਧਿਆਣਾ, ਡਾਇਰੈਕਟਰ, ਆਰਸੇਟੀ, ਪੰਜਾਬ ਸਿੰਧ ਬੈਕ, ਮੋਗਾ , ਜਿਲ੍ਹਾ ਕਾਰੋਬਾਰ ਤੇ ਰੋਜ਼ਗਾਰ ਅਫਸਰ, ਮੋਗਾ , ਐਸ.ਸੀ/ਐਸ.ਟੀ ਕਾਰਪੋਰੇਸ਼ਨ ਮੋਗਾ, ਪੰਜ਼ਾਬ ਸਿਕਲਡ ਡਿਵੈਲਪਮੈਟ ਮਿਸ਼ਨ, ਬੈਕਫਿਕੋ , ਐਫ.ਐਲ.ਸੀ, ਪੰਜਾਬ ਐਡ ਸਿੰਧ ਬੈਕ, ਮੋਗਾ ਨੈਸ਼ਨਲ ਰੂਰਲ ਲਿਵਲੀਹੂਡ ਮਿਸ਼ਨ, ਬਾਘਾਪੁਰਾਣਾ ਦੇ ਨੁਮਾਇੰਦਿਆਂ ਨੇ ਭਾਗ ਲਿਆ।
ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਮੋਗਾ ਵਲੋ ਰੂਰਲ ਪਾਪੂਲੇਸ਼ਨ ਲਈ ਈ-ਲਿਟਰੇਸੀ , ਪੰਜ਼ਾਬ ਟੂਰੀਜ਼ਮ ਦੀ ਫਾਰਮ ਸਟੈ ਸਕੀਮ ਅਤੇ ਅਮੂਲ ਵਾਂਗ ਮੋਗੇ ਵਿੱਚ ਕੋਆਪਰੇਟਿਵ ਮੂਵਮੈਟ ਚਲਾਉਣ ਸਬੰਧੀ ਸਰੋਤਿਆਂ ਨੂੰ ਉਤਸਾਹਿਤ ਕੀਤਾ ਅਤੇ ਸਰਕਾਰ ਪਾਸੋ ਸਕੀਮਾਂ ਅਨੁਸਾਰ ਹਰ ਸੰਭਵ ਸਹਿਯੋਗ ਦਾ ਦੇਣ ਦਾ ਭਰੋਸਾ ਦਵਾਇਆ । ਉਨ੍ਹਾ ਦੱਸਿਆ ਕਿ ਮੋਗਾ ਇਕ ਐਸਪੀਰੇਸ਼ਨਲ ਜਿਲ੍ਹਾ ਹੈ ਜਿਸ ਕਾਰਣ ਸਟੇਕਹੋਲਡਰ ਦੀ ਲੋੜ ਅਤੇ ਮੰਗ ਅਨੁਸਾਰ ਹਰ ਪਰਪੋਜ਼ਲ ਪਹਿਲ ਦੇ ਅਧਾਰ ਤੇ ਡੀਲ ਕੀਤੀ ਜਾਂਦੀ ਹੈ ।ਸਟੇਕਹੋਲਡਰ ਦੀ ਮੰਗ ਅਨੁਸਾਰ ਅਜਿਹੇ ਹੋਰ ਅਵੇਰਨੈਸ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ ।





