ਅਪਰਾਧ ਸਿੱਖਿਆ ਖੇਡ ਤਾਜ਼ਾ ਖਬਰਾਂ ਤਾਜਾ ਖਬਰਾਂ ਦੇਸ਼ ਮਨੋਰੰਜਨ ਰਾਜ ਰਾਜਨੀਤੀ ਵਪਾਰ

( ਚਰਨਜੀਤ ਸਿੰਘ )

WhatsApp Image 2022-05-05 at 9.09.16 AM
WhatsApp Image 2022-05-20 at 2.57.41 PM
WhatsApp Image 2025-01-09 at 16.59.28
WhatsApp Image 2024-08-10 at 7.15.30 PM (4)
WhatsApp Image 2023-03-28 at 1.44.51 PM (1)
Nagpal 3
WhatsApp Image 2025-01-11 at 14.26.10
WhatsApp Image 2022-05-23 at 10.44.37 AM

ਮੋਗਾ 5 ਨਵੰਬਰ (00) ਰਾਮਗੜ੍ਹੀਆ ਸਿੱਖ ਆਰਗੇਨਾਈਜਸ਼ਨ ਇੰਡੀਆ ਦੀ ਪ੍ਰਭਾਵਸ਼ਾਲੀ ਮੀਟਿੰਗ ਮੋਗਾ ਵਿਖੇ ਕੌਮੀ ਪ੍ਰਧਾਨ ਸ ਹਰਦੇਵ ਸਿੰਘ ਕੌਂਸਲ ਦੀ ਰਹਿਣਮਾਈ ਹੇਠ ਵਿਸ਼ਵਕਰਮਾ ਭਵਨ ਵਿਖੇ ਹੋਈ। ਇਸ ਮੀਟਿੰਗ ਵਿਚ ਕੁਲਦੀਪ ਸਿੰਘ ਖਾਂਬਾ ਕੌਮੀ ਚੇਅਰਮੈਨ,ਪੰਜਾਬ ਦੇ ਪ੍ਰਧਾਨ ਗੁਰਵਿੰਦਰ ਸਿੰਘ ਝਾਂਸ ਲੁਧਿਆਣਾ, ਜਸਵੀਰ ਸਿੰਘ ਕੌਮੀ ਜਰਨਲ ਸਕੱਤਰ’ ਸੁਖਦੇਵ ਸਿੰਘ ਸੰਟੀ ਜਿਲ੍ਹਾ ਪ੍ਰਧਾਨ ਬਰਨਾਲਾ ਤੇ ਗੁਰਸੇਵਕ ਸਿੰਘ ਕੌਂਸਲ ਤੋ ਇਲਾਵਾ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਮੋਗਾ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ ਅਤੇ ਰਾਜਾ ਸਿੰਘ ਭਾਰਤਵਾਲੇ, ਮਾਸਟਰ ਇੰਦਰਜੀਤ ਸਿੰਘ ਅਤੇ ਚੰਮਕੌਰ ਸਿੰਘ ਝੰਡੇਆਣਾ ਸਾਬਕਾ ਪ੍ਰਧਾਨ, ਸੋਹਣ ਸਿੰਘ ਸੱਗੂ ਸਰਪਸਤ ਤੇ ਹੋਰ ਅਹੁਦੇਦਾਰਾਂ, ਮੈਂਬਰਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਅਰੰਭ ਕਰਦਿਆ ਚਰਨਜੀਤ ਸਿੰਘ ਝੰਡੇਆਣਾ ਨੇ ਸਵਾਗਤ ਕੀਤਾ ਤੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦੇ ਮਹੱਤਵਪੂਰਨ ਮਸਲੇ ਵਿਚਾਰਨ ਲਈ ਮੀਟਿੰਗ ਹੋ ਰਹੀ ਹੈ। ਮੀਟਿੰਗ ਵਿਚ ਕੌਮੀ ਜਰਨਲ ਸਕੱਤਰ, ਪੰਜਾਬ ਪ੍ਰਧਾਨ ਤੇ ਜਿਲ੍ਹਾ ਪ੍ਰਧਾਨ ਬਰਨਾਲਾ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਆਪਣੇ ਸੰਬੋਧਨ ਵਿੱਚ ਹਰਦੇਵ ਸਿੰਘ ਕੌਂਸਲ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦੀ ਵਿਰਾਸਤ ਨੂੰ ਸੰਭਾਲਣ ਤੇ ਬੇਹਤਰੀ ਲਈ ਕੰਮ ਕਰਨ ਦੇ ਨਾਲ ਨਾਲ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਅਤੇ ਭਾਈ ਲਾਲੋ ਜੀ ਦੇ ਜਨਮ ਦਿਨ ਤੇ ਰਾਜ ਪੱਧਰੀ ਸਮਾਗਮ ਕਰਨ ਦਾ ਫੈਸਲਾ ਕੀਤਾ ਹੈ।ਉਹਨਾਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਵਿਰਾਸਤੀ ਅਸਥਾਨਾਂ ਇਤਿਹਾਸਿਕ ਕਿਲ੍ਹਾ ਸਿੰਘਪੁਰ ਅਤੇ ਹਰਗੋਬਿੰਦਪੁਰ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸਾਡੀ ਵਿਰਾਸਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਕਰਮਾ ਨਾਲ ਸਥਿਤ “ਰਾਮਗੜ੍ਹੀਆ ਬੁੰਗੇ” ਦੀ ਸੰਭਾਲ ਕਰਨ ਲਈ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ। ਉਹਨਾਂ ਕਿਹਾ ਸਾਡਾ ਮਿਸ਼ਨ ਹੈ ਕਿ ਰਾਮਗੜ੍ਹੀਆ ਦੇ ਬੱਚੇ/ਬੱਚੀਆਂ ਉਚੇਰੀ ਪੜ੍ਹਾਈ ਕਰਕੇ ਪ੍ਰਸ਼ਾਸਨਿਕ ਪੱਦਵੀਆਂ ਤੇ ਪਹੁੰਚਣ, ਉਹਨਾਂ ਬੱਚੇ/ਬੱਚੀਆਂ ਦੀ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਵਲੋ ਆਰਥਿਕ ਤੌਰ ਤੇ ਸਿਖਲਾਈ ਪ੍ਰਾਪਤ ਕਰਨ ਲਈ ਕੇੰਦਰ ਸਥਾਪਿਤ ਕੀਤੇ ਜਾਣਗੇ ਅਤੇ ਹਰ ਸੰਭਵ ਮਦੱਦ ਕੀਤੀ ਜਾਵੇਗੀ। ਉਹਨਾ ਐਲਾਨ ਕੀਤਾ ਕਿ ਮੋਗਾ ਜਿਲ੍ਹੇ ਵਿਚ ਵੀ ਯੂਨਿਟ ਸਥਾਪਿਤ ਕੀਤਾ ਜਾਵੇਗਾ ਜਿਸ ਲਈ ਸਰਬਸੰਮਤੀ ਨਾਲ ਜਿਲ੍ਹਾ ਪ੍ਰਧਾਨ ਦੀ ਚੋਣ ਕਰ ਲਵੋ।
ਇਸ ਮੌਕੇ ਮੋਗੇ ਤੋਂ ਚਾਰ ਸਖਸੀਅਤਾਂ ਨੂੰ ਰਾਮਗੜ੍ਹੀਆ ਸਿੱਖ ਔਰਗਨਾਈਜੇਸ਼ਨ ‘ਚ ਸ਼ਾਮਲ ਕੀਤਾ ਗਿਆ ਜਿਸ ਵਿੱਚ ਚਰਨਜੀਤ ਸਿੰਘ ਝੰਡੇਆਣਾ ਨੂੰ ਗਲੋਬਲ ਕਮੇਟੀ ਮੈਬਰ, ਰਾਜਾ ਸਿੰਘ ਭਾਰਤਵਾਲੇ ਅਤੇ ਕੁਲਵੰਤ ਸਿੰਘ ਰਾਮਗੜ੍ਹੀਆ ਨੂੰ ਪੰਜਾਬ ਦੇ ਮੀਤ ਅਤੇ ਗਿਆਨ ਸਿੰਘ ਸਾਬਕਾ ਡੀਪੀਆਰਓ ਨੂੰ ਪੰਜਾਬ ਦੇ ਪ੍ਰੈਸ ਸਕੱਤਰ ਨਿਯੁਕਤ ਕਰਕੇ ਨਿਯੁਕਤੀ ਪੱਤਰ ਦਿੱਤੇ ਗਏ । ਇਸ ਮੌਕੇ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਮੋਗਾ ਦੇ ਪ੍ਰਧਾਨ ਹਰਮੇਲ ਸਿੰਘ ਡਰੋਲੀ ਅਤੇ ਰਾਜਾ ਸਿੰਘ ਨੇ ਕਿਹਾ ਕਿ ਰਾਮਗੜੀਆ ਕੌਮ ਦੀ ਬੇਹਤਰੀ ਲਈ ਸਾਰੀਆਂ ਸੰਸਥਾਵਾਂ ਲਈ ਵੱਡਾ ਪਲੇਟਫਾਰਮ ਪ੍ਰਦਾਨ ਕਰਨ ਲਈ ਰਾਮਗੜੀਆ ਸਿੱਖ ਔਰਗਨਾਈਜੇਸ਼ਨ ਇੰਡੀਆ ਵੱਲੋਂ ਹਰਦੇਵ ਸਿੰਘ ਕੌਂਸਲ ਦੀ ਅਗਵਾਈ ਵਿੱਚ ਸ਼ਾਨਦਾਰ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨੂੰ ਮੋਗਾ ਦੀਆਂ ਰਾਮਗੜ੍ਹੀਆ ਸੰਸਥਾਵਾਂ ਵੱਲੋਂ ਭਰਵਾਂ ਸਮਰਥਨ ਅਤੇ ਹੁੰਘਾਰਾ ਦਿੱਤਾ ਜਾਵੇਗਾ | ਉਨ੍ਹਾਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਮੋਗੇ ਦੀਆਂ ਸੰਸਥਾਵਾਂ ਵੱਲੋਂ ਰਾਮਗੜ੍ਹੀਆ ਸਿੱਖ ਅਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਹਰਦੇਵ ਸਿੰਘ ਕੌਂਸਲ ਅਤੇ ਸਮੁੱਚੀ ਟੀਮ ਨੂੰ ਸਨਮਾਨਿਤ ਕੀਤਾ ਗਿਆ| ਇਸ ਮੌਕੇ ਮਹਿੰਦਰ ਸਿੰਘ ਕਲਸੀ, ਪ੍ਰੀਤਮ ਸਿੰਘ ਰਾਜੇਆਣਾ, ਸੁਰਿੰਦਰ ਸਿੰਘ ਭੁਲਰ,ਨਾਇਬ ਸਿੰਘ ਬਿੱਟੂ, ਅਵਤਾਰ ਸਿੰਘ ਵਿਰਦੀ, ਹਰਪ੍ਰੀਤ ਸਿੰਘ ਮਾਲਵਾ, ਰਛਪਾਲ ਸਿੰਘ ਖਾਲਸਾ, ਪਰਮਜੀਤ ਸਿੰਘ ਬਿਟੂ, ਬਲਜਿੰਦਰ ਸਿੰਘ ਭੁੱਲਰ, ਕੇਵਲ ਸਿੰਘ, ਨਿਰਮਲ ਸਿੰਘ ਠੇਕੇਦਾਰ, ਸਤਨਾਮ ਸਿੰਘ,
ਹਰਦੀਪ ਸਿੰਘ ਜੰਡੂ
ਦਵਿੰਦਰ ਸਿੰਘ ਘੜਿਆਲ, ਅੰਮ੍ਰਿਤਪਾਲ ਸਿੰਘ ਬੱਬੂ, ਹੀਰਾ ਸਿੰਘ, ਜਸਵੰਤ ਸਿੰਘ ਬੱਧਣੀ, ਜਗਦੇਵ ਸਿੰਘ ਚੰਨੀ, ਬਲਜੀਤ ਸਿੰਘ ਸਮਾਧਭਾਈ, ਜਸਵੀਰ ਸਿੰਘ, ਸੁਖਵਿੰਦਰ ਸਿੰਘ ਸਮਰਾਟ ਆਦਿ ਸਾਮਲ ਸਨ।

Fast News Punjab