40 ਸਾਲਾਂ ਤੋਂ ਮੋਗਾ ਜਿਲ੍ਹੇ ਦੇ ਪਿੰਡ ਤੋਤਾ ਸਿੰਘ ਵਾਲਾ ਚ ਚੱਲ ਰਿਹਾ ਸਿਹਤ ਸਬ ਸੈਂਟਰ ਪਿੰਡ ਚੋਂ ਪਾਸੇ ਨਹੀਂ ਜਾਣ ਦਿਆਂਗੇ – ਪਿੰਡ ਵਾਸੀ
ਪਾਸੇ ਦੇ ਪਿੰਡਾਂ ਚ ਜੀ ਸਦਕੇ ਬਣਾਏ ਜਾਣ ਸਿਹਤ ਸੈਂਟਰ ਪਰ ਸਾਡੇ ਪਿੰਡ ਦਾ ਸੈਂਟਰ ਕੱਟਕੇ ਕਿਸੇ ਹੋਰ ਪਿੰਡ ਨਾ ਜਾਵੇ ਨਹੀਂ ਵਿੱਡਾਂਗੇ ਸੰਘਰਸ਼ - ਸੁੱਖ ਗਿੱਲ ਮੋਗਾ

ਧਰਮਕੋਟ,ਮੋਗਾ,ਫਤਿਹਗੜ੍ਹ ਪੰਜਤੂਰ,19 ਮਾਰਚ ( ਚਰਨਜੀਤ ਸਿੰਘ)
ਅੱਜ ਮੋਗਾ ਜਿਲ੍ਹੇ ਦੇ ਹਲਕਾ ਧਰਮਕੋਟ ਚ ਪੈਂਦੇ ਪਿੰਡ ਚੋਂ ਸਿਹਤ ਸਬ ਸੈਂਟਰ ਪੱਟਕੇ ਕਿਸੇ ਹੋਰ ਪਿੰਡ ਚ ਸ਼ਿਫਟ ਕਰਨ ਦੇ ਮਾਮਲੇ ਨੂੰ ਲੈਕੇ ਪਿੰਡ ਵਾਸੀਆਂ ਨੇ ਪਿੰਡ ਚ ਇੱਕ ਮੀਟਿੰਗ ਸੱਦਕੇ ਹਲਕੇ ਦੇ ਐਮ ਐਲ ਏ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਲਿਖਤੀ ਪੱਤਰ ਵੀ ਲਿਖਿਆ ਅਤੇ ਮੀਡੀਆ ਰਾਹੀਂ ਮੰਗ ਵੀ ਕੀਤੀ ਹੈ ਕੇ ਪਿੰਡ ਵਿੱਚ ਪਿਛਲੇ 40 ਸਾਲਾਂ ਤੋਂ ਚੱਲ ਰਿਹਾ ਸਬ ਸਿਹਤ ਸੈਂਟਰ ਪਿੰਡ ਤੋਤਾ ਸਿੰਘ ਵਾਲਾ ਤੋਂ ਕੱਟਕੇ ਪਿੰਡ ਰਾਜਾਂ ਵਾਲੇ ਸ਼ਿਫਟ ਕੀਤਾ ਜਾ ਰਿਹਾ ਜਿਸ ਦਾ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ,ਇਸ ਬਾਰੇ ਜਾਣਕਾਰੀ ਦੇਂਦਿਆ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿਲ਼ ਮੋਗਾ ਨੇ ਕਿਹਾ ਕੇ ਪਾਸੇ ਦੇ ਪਿੰਡਾਂ ਚ ਤੁਸੀਂ ਜੀ ਸਦਕੇ ਸਿਹਤ ਸੈਂਟਰ ਬਣਾਓ ਪਰ ਸਾਡੇ ਪਿੰਡ ਦਾ ਸਿਹਤ ਸੈਂਟਰ ਕੱਟ ਕਿਸੇ ਪਿੰਡ ਨਾ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਵਿੱਡਣ ਦੀ ਉਹਨਾਂ ਚੇਤਾਵਨੀ ਦਿੱਤੀ ਹੈ,ਉਹਨਾਂ ਕਿਹਾ ਕੇ 40 ਸਾਲਾਂ ਤੋਂ ਇਹ ਸਬ ਸਿਹਤ ਸੈਂਟਰ ਗੁਰੂ ਘਰ ਵਿੱਚ ਬਣੀ ਬਿਲਡਿੰਗ ਵਿੱਚ ਚੱਲ ਰਿਹਾ ਹੈ ਅਤੇ ਪਿੰਡ ਦੀ ਪੰਚਾਇਤ ਕੋਲ ਵੱਡੀ ਬਿਲਡਿੰਗ ਬਣਾਉਣ ਲਈ ਵੀ ਪਿੰਡ ਦੇ ਨਾਲ ਹੀ ਪੰਚਾਇਤੀ ਜਮੀਨ ਹੈ ਪਰ ਪਿੰਡ ਵਾਸੀਆਂ ਨੂੰ ਦੱਸੇ ਬਿਨਾਂ ਕਿਸੇ ਸ਼ਰਾਰਤੀ ਆਨਸਰ ਨੇ ਇਹ ਸਿਹਤ ਸਬ ਸੈਂਟਰ ਕਿਸੇ ਹੋਰ ਪਿੰਡ ਲਿਜਾਣ ਦਾ ਫੈਸਲਾ ਕੀਤਾ ਹੈ ਜੋਕੇ ਬਰਦਾਸ਼ਤ ਤੋਂ ਬਾਹਰ ਹੈ,ਪਿੰਡ ਵਾਸੀਆਂ ਬਲਦੇਵ ਸਿੰਘ,ਗੁਰਸਾਹਿਬ ਸਿੰਘ,ਮਨਜਿੰਦਰ ਸਿੰਘ,ਬਲਵੰਤ ਸਿੰਘ,ਗੁਰਚਰਨ ਸਿੰਘ,ਸਰਪੰਚ ਰਾਜਵਿੰਦਰ ਕੌਰ,ਪੰਚ ਕੁਲਵਿੰਦਰ ਸਿੰਘ,ਸੁੱਖਪਾਲ ਸਿੰਘ ਨੰਬਰਦਾਰ,ਅਰਵਿੰਦਰ ਸਿੰਘ ਅਤੇ ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਇਹ ਸਿਹਤ ਸਬ ਸੈਂਟਰ ਦੀ ਨਾਲ ਲੱਗਦੇ ਗਿਆਰਾਂ ਪਿੰਡਾਂ ਨੂੰ ਸਹੂਲਤ ਹੈ,ਅਤੇ ਪਿੰਡ ਦੇ ਗਰੀਬ ਪਰਿਵਾਰਾਂ ਦੀਆਂ ਔਰਤਾਂ,ਬੱਚੇ ਅਤੇ ਸਿਆਣੇ ਬਜ਼ੁਰਗ ਸਭ ਇੱਥੋਂ ਦਵਾਈ ਵਗੈਰਾ ਲੈਂਦੇ ਹਨ ਜੇ ਇਹ ਸਿਹਤ ਸਬ ਸੈਂਟਰ ਇੱਥੋਂ ਕਿਤੇ ਹੋਰ ਸ਼ਿਫਟ ਹੁੰਦਾ ਹੈ ਤਾਂ ਇਹਨਾਂ ਸਭ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ,ਅੱਗੇ ਸੁੱਖ ਗਿੱਲ ਮੋਗਾ ਨੇ ਦੱਸਿਆ ਕੇ ਪਿੰਡ ਤੋਤਾ ਸਿੰਘ ਵਾਲਾ ਧਰਮਕੋਟ ਤੋਂ ਜੋਗੇਵਾਲਾ ਮੇਨ ਰੋਡ ਦੇ ਉੱਪਰ ਸਥਿਤ ਹੈ ਅਤੇ ਜਿੱਥੇ ਸੈਂਟਰ ਲਿਜਾਣ ਦੀ ਗੱਲ ਚੱਲ ਰਹੀ ਹੈ ਉਹ ਇਸ ਰੋਡ ਤੋਂ ਕਾਫੀ ਪਾਸੇ ਪਿੰਡ ਪੈਂਦਾ ਹੈ,ਜੇ ਸਰਕਾਰ ਨੇ ਓਥੇ ਸਿਹਤ ਸੈਂਟਰ ਬਣਾਉਣਾ ਹੈ ਤਾਂ ਨਵਾਂ ਬਣਾਏ,ਨਾ ਕੇ ਪਿੰਡ ਤੋਤਾ ਸਿੰਘ ਵਾਲਾ ਤੋਂ ਸਬ ਸਿਹਤ ਸੈਂਟਰ ਕੱਟਕੇ ਪਿੰਡ ਰਾਜਾਂਵਾਲੇ ਬਣਾਇਆ ਜਾਵੇ,ਪਿੰਡ ਵਾਸੀਆਂ ਨੇ ਹਲਕੇ ਦੇ ਐਮ ਐਲ ਏ ਲਾਡੀ ਢੋਸ ਤੋਂ ਇਹ ਪੁਰਜ਼ੋਰ ਮੰਗ ਕੀਤੀ ਹੈ ਕੇ ਇਹ ਸਿਹਤ ਸੈਂਟਰ ਪਿੰਡ ਤੋਤਾ ਸਿੰਘ ਵਾਲਾ ਚ ਹੀ ਰਹਿਣ ਦਿੱਤਾ ਜਾਵੇ ਰਾਜਾਂ ਵਾਲੇ ਪਿੰਡ ਨਵਾਂ ਸੈਂਟਰ ਦਿੱਤਾ ਜਾਵੇ,ਪਿੰਡ ਵਾਸੀਆਂ ਨੇ ਲਾਡੀ ਢੋਸ ਨੂੰ ਕਿਹਾ ਕੇ ਜੇ ਸਾਡਾ ਇਹ ਮਸਲਾ ਹੱਲ ਨਾ ਹੋਇਆ ਤਾਂ 21 ਮਾਰਚ ਨੂੰ ਧਰਮਕੋਟ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲਣ ਅਤੇ ਮੰਗ ਪੱਤਰ ਦੇਣ ਦਾ ਵੀ ਸਮਾਂ ਦਵਾਇਆ ਜਾਵੇ,ਇਸ ਮੌਕੇ ਰਛਪਾਲ ਸਿੰਘ,ਮੰਗਲ ਸਿੰਘ,ਦੇਸਾ ਸਿੰਘ,ਮੇਜਰ ਸਿੰਘ,ਗੁਰਪਿੰਦਰ ਸਿੰਘ,ਮੋਲਾ,ਚੰਨਣ ਸਿੰਘ,ਸੁਰਜੀਤ ਸਿੰਘ,ਮੁਖਤਿਆਰ ਸਿੰਘ,ਤਰਸੇਮ ਸਿੰਘ ਮਿਸਤਰੀ ਹਾਜਰ ਸਨ ।




