ਮੱਛੀ ਪਾਲਣ ਧੰਦੇ ਲਈ ਮੁਫ਼ਤ ਸਿਖਲਾਈ ਕੈਂਪ 11 ਤੋਂ 15 ਸਤੰਬਰ ਤੱਕ

ਤਾਜਾ ਖਬਰਾਂ

ਮੋਗਾ, 8 ਸਤੰਬਰ:ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ, ਮੋਗਾ ਸ੍ਰੀ ਜਤਿੰਦਰ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੱਛੀ ਪਾਲਣ ਦਾ ਧੰਦਾ ਅਪਨਾਉਣ ਦੇ ਚਾਹਵਾਨ ਵਿਅਕਤੀਆਂ ਲਈ ਮੱਛੀ ਪਾਲਣ ਸਬੰਧੀ ਮੁਫ਼ਤ ਸਿਖ਼ਲਾਈ ਕੈਂਪ 11 ਸਤੰਬਰ  ਤੋਂ 15 ਸਤੰਬਰ, 2023 ਤੱਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਸਤਲੁਜ ਬਲਾਕ ਵਿਖੇ ਸਥਿਤ ਦਫ਼ਤਰ ਸਹਾਇਕ ਪ੍ਰੋਜੈਕਟ ਅਫ਼ਸਰ (ਮੱਛੀ ਪਾਲਣ), ਮੋਗਾ  ਦੇ ਕਮਰਾ ਨੰਬਰ 321 ਵਿਖੇ  ਸ਼ੁਰੂ ਹੋਣਾ ਹੈ। ਇਸ ਸਿਖਲਾਈ ਕੈਂਪ ਵਿੱਚ ਜ਼ਿਲਾ ਮੋਗਾ ਦੇ ਮੱਛੀ ਪਾਲਣ ਧੰਦਾ ਅਪਣਾਉਣ ਦੇ ਚਾਹਵਾਨ ਵਿਅਕਤੀਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਇਸ ਸਿਖਲਾਈ ਕੈਂਪ ਵਿੱਚ ਭਾਗ ਲੈਣ ਲਈ ਚਾਹਵਾਨ ਵਿਅਕਤੀ ਆਪਣੇ ਨਾਲ ਅਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਅਤੇ ਇੱਕ ਪਾਸਪੋਰਟ ਸਾਈਜ ਫੋਟੋ ਲੈ ਕੇ ਮਿਤੀ 11 ਸਤੰਬਰ , 2023 ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਸਵੇਰੇ 9 ,ਵਜੇ ਤੋ ਸ਼ਾਮ 2 ਵਜੇ ਤੱਕ ਮੱਛੀ ਪਾਲਣ ਦਫ਼ਤਰ ਮੋਗਾ  ਵਿਖੇ ਪਹੁੰਚ ਸਕਦੇ ਹਨ।
ਉਨਾਂ ਦੱਸਿਆ ਕਿ ਸਫਲਤਾ ਪੂਰਵਕ ਸਿਖਲਾਈ ਪ੍ਰਾਪਤ ਕਰਨ ਵਾਲੇ ਵਿਅਕਤੀਆਂ ਨੂੰ 15 ਸਤੰਬਰ ਨੂੰ ਹੀ ਸਰਟੀਫਿਕੇਟ ਵੀ ਤਕਸੀਮ ਕੀਤੇ ਜਾਣਗੇ। ਮੱਛੀ ਪਾਲਣ ਵਾਲੇ ਵਿਅਕਤੀਆਂ ਨੂੰ ਬੈਂਕ ਪਾਸੋਂ ਆਸਾਨ ਕਿਸ਼ਤਾਂ ’ਤੇ ਕਰਜਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਵਿਭਾਗ ਵੱਲੋ ਮੱਛੀ ਪਾਲਣ ਲਈ ਸਬਸਿਡੀ ਵੀ ਦਿੱਤੀ ਜਾਵੇਗੀ।

 

 

Fast News Punjab